ਕਪੂਰਥਲਾ ( ਗੌਰਵ ਮੜੀਆ ) ਠੰਡ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਅਲਾਇੰਸ ਕਲੱਬ ਕਪੂਰਥਲਾ ਕਿੰਗਸ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਔਜਲਾ ਜੋਗੀ ਵਿਖੇ ਬੱਚਿਆਂ ਨੂੰ ਗਰਮ ਜੈਕਟਾਂ ਵੰਡਣ ਦਾ ਪ੍ਰੋਜੈਕਟ ਕੀਤਾ ਗਿਆ ਇਹ ਪ੍ਰੋਜੈਕਟ ਐਲੀ ਹਰਮਨਦੀਪ ਸਿੰਘ ਸਹਿਗਲ ਜੀ ਵੱਲੋਂ ਆਪਣੇ ਮਾਤਾ ਪਿਤਾ ਜੀ ਦੀ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਏ ਉਨਾਂ ਵੱਲੋਂ ਦਿੱਤੇ ਵਿੱਤੀ ਸਹਿਯੋਗ ਦੇ ਨਾਲ ਸੰਪੂਰਨ ਹੋਇਆ ਇਸ ਪ੍ਰੋਜੈਕਟ ਦੌਰਾਨ ਐਲੀ ਪਵਨਜੀਤ ਸਿੰਘ ਵਾਲੀਆ VDG-1 ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਉਹਨਾਂ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਬਾਰੇ ਚਾਨਣਾ ਪਾਇਆ ਅਤੇ ਨਾਲ ਹੀ ਹਰਮਨਦੀਪ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ

ਇਸ ਸਮਾਗਮ ਵਿੱਚ ਐਲੀ ਮਨਦੀਪ ਸਿੰਘ ਪ੍ਰਧਾਨ ਐਲੀ ਐਮਕੇ ਸ਼ਰਮਾ ਜੀ ਸੀਨੀਅਰ ਲੀਡਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਇਸ ਸਮਾਗਮ ਨੂੰ ਹੋਰ ਵਧੀਆ ਬਣਾਉਣ ਲਈ ਉਚੇਚੇ ਤੌਰ ਤੇ ਅਲਾਇੰਸ ਕਲੱਬ ਰੋਇਲ ਤੋਂ ਐਲੀ ਜਸਵੰਤ ਸਿੰਘ ਕੌੜਾ ਐਲੀ ਨਿਰਮਲਜੀਤ ਸਿੰਘ ਜੀ ਐਲੀ ਮਸਾ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਤੇ ਐਲੀ ਜਸਰਮਨਦੀਪ ਸਿੰਘ ਪੀਆਰਓ ਵੱਲੋਂ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਰੀਜਨ ਚੇਅਰਮੈਨ ਐਲੀ ਸੰਦੀਪ ਅਟਵਾਲ ਐਲੀ ਸੁਖਵਿੰਦਰ ਸਿੰਘ ਜਿੰਮੀ ਜਨਰਲ ਸਕੱਤਰ ਐਲੀ ਹਰਪ੍ਰੀਤ ਸਿੰਘ ਖਜਾਨਚੀ ਐਲੀ ਪ੍ਰੀਤਪਾਲ ਸਿੰਘ ਜੀ ਐਲੀ ਅਤੁਲ ਖੰਨਾ ਜੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਇਸ ਸਮਾਗਮ ਦੇ ਅੰਤ ਵਿੱਚ ਸਟਾਫ ਮੈਂਬਰ ਮੈਡਮ ਪਰਵਿੰਦਰ ਕੌਰ ਮੈਡਮ ਕੁਲਵਿੰਦਰ ਕੌਰ ਤੋਂ ਇਲਾਵਾ ਪਿੰਡ ਦੀ ਉੱਘੀ ਸ਼ਖਸ਼ੀਅਤ ਸਰਦਾਰ ਜੋਗਿੰਦਰ ਸਿੰਘ ਔਜਲਾ ਜੀ ਨੇ ਸਮੂਹ ਅਲਾਇੰਸ ਮੈਂਬਰਾਂ ਦਾ ਧੰਨਵਾਦ ਕੀਤਾ

