ਕਪੂਰਥਲਾ 10 ਅਕਤੂਬਰ (ਗੌਰਵ ਮੜੀਆ ) ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੇ ਦਿਨੇ ਦਿਨ ਡਿੱਗ ਰਹੇ ਮਿਆਰ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਸਮੂਹ ਸਮਾਜਿਕ, ਧਾਰਮਿਕ ਰਾਜਨੀਤਿਕ ਪਾਰਟੀਆਂ ਤੇ ਮੰਦਰ ਕਮੇਟੀਆਂ ਦਾ ਇੱਕ ਪ੍ਰਤੀਨਿਧੀ ਮੰਡਲ ਐਸਐਸਪੀ ਕਪੂਰਥਲਾ ਵਸਤਲਾ ਗੁਪਤਾ ਨੂੰ ਮਿਲਿਆ ਤੇ ਇੱਕ ਮੰਗ ਪੱਤਰ ਦਿੱਤਾ।ਇਸ ਦੌਰਾਨ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੇ ਦਿਨ-ਬ-ਦਿਨ ਡਿੱਗ ਰਹੇ ਮਿਆਰ ਦੀ ਸਮੱਸਿਆ ਨੂੰ ਲੈ ਕੇ ਸਾਰੇ ਸ਼ਹਿਰੀ ਚਿੱਤਿਤ ਹਨ। ਹਾਲਾਤ ਇਹ ਹਨ ਕਿ ਹੁਣ ਆਮ ਸ਼ਹਿਰੀ ਮੋਬਾਇਲ,ਚੈਨ ਜਾਂ ਬੈਂਗ ਝਪਟ ਮਾਰੀ ਤੋਂ ਇਲਾਵਾ ਛੋਟੀਆਂ ਮੋਟੀਆਂ ਚੋਰੀਆਂ ਨੂੰ ਜੁਰਮ ਹੀ ਨਹੀਂ ਸਮਝਦੇ। ਕਿਉਂਕਿ ਸਨੋਰਿੰਗ ਵਗੈਰਾ ਅਤੇ ਟੂ-ਵਹੀਲਰ ਦੀ ਚੋਰੀ ਇਨੀ ਵੱਧ ਗਈ ਹੈ
ਦੂਸਰਾ ਅਜਿਹੀਆਂ ਵਾਰਦਾਤਾਂ ਦੀ ਥਾਣਾ ਪੱਧਰ ਤੇ ਐਫਆਈਆਰ ਦਰਜ ਹੀ ਨਹੀਂ ਕੀਤੀ ਜਾਂਦੀ।ਸਨੈਚਿੰਗ,ਦੋ ਪਹੀਆ ਵਾਹਨ ਚੋਰੀ ਅਤੇ ਗੁੰਡਾਗਰਦੀ ਦੀਆਂ ਕੇਵਲ ਸ਼ਹਿਰ ਵਿੱਚ ਔਸਤਨ ਤਿੰਨ ਤੋਂ ਚਾਰ ਘਟਨਾਵਾਂ ਰੋਜ਼ ਹੋ ਰਹੀਆਂ ਹਨ,ਜਿਨਾਂ ਦੀ ਤੁਹਾਡੇ ਤੱਕ ਰਿਪੋਰਟ ਵੀ ਨਹੀਂ ਪਹੁੰਚਦੀ।ਇਸ ਤੋਂ ਇਲਾਵਾ ਪੰਜਾਬ ਦੀਆਂ ਨਜਦੀਕੀ ਸਟੇਟਾਂ ਤੋਂ ਸ਼ੱਕੀ ਆਦਮੀ ਗਲੀਆਂ ਵਿੱਚ ਘੁੰਮ ਫਿਰ ਕੇ ਸ਼ਾਲਾਂ,ਕੱਪੜਾ ਜਾਂ ਹੋਰ ਚੀਜ਼ਾਂ ਵੇਚਣ ਦੇ ਨਾਮ ਤੇ ਘਰਾਂ ਦੀ ਰੇਕੀ ਕਰਦੇ ਫਿਰਦੇ ਹਨ।ਇਨਾਂ ਸ਼ੱਕੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਸਬੰਧੀ ਜ਼ਿਲ੍ਹਾ ਪੁਲਿਸ ਕੋਲ ਕੋਈ ਯੋਜਨਾ ਨਹੀਂ ਹੈ।ਬਾਹਰਲੇ ਸੂਬਿਆਂ ਤੋਂ ਸ਼ਹਿਰ ਵਿੱਚ ਦੁਕਾਨਾਂ, ਮਕਾਨਾਂ ਕਿਰਾਏ ਤੇ ਲੈਣ ਵਾਲੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਸਬੰਧੀ ਵੀ ਕੋਈ ਠੋਸ ਯੋਜਨਾ ਨਹੀਂ ਹੈ।
ਬਿਨਾਂ ਨੰਬਰ ਪਲੈਟਾਂ ਅਤੇ ਜਾਲੀ ਨੰਬਰ ਲਾ ਕੇ ਘੁੰਮਦੇ ਵਾਹਨ ਵੀ ਆਮ ਸ਼ਹਿਰੀਆਂ ਦੀ ਸੁਰੱਖਿਆਂ ਲਈ ਵੱਡਾ ਖਤਰਾ ਹਨ।ਇੱਥੇ ਦੱਸਣਯੋਗ ਹੈ ਕਿ 7 ਅਕਤੂਬਰ 2024 ਦਿਨ ਸੋਮਵਾਰ ਨੂੰ ਐਮਆਈਸੀ(ਮਿਕ) ਦੇ ਸ਼ੋਅਰੂਮ ਤੇ ਸਰਬਾਜ਼ਾਰ ਤਾਬਤ ਤੋੜ ਫਾਇਰਿੰਗ ਤੋਂ ਬਾਅਦ ਸ਼ਹਿਰ ਦੇ ਹਰ ਪਰਿਵਾਰ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ।ਘਟਨਾ ਦੇ 72ਘੰਟੇ ਬੀਤ ਜਾਣ ਦੇ ਬਾਅਦ ਵੀ ਦੋਸ਼ੀਆਂ ਦੇ ਨਾ ਫੜੇ ਜਾਣ ਤੋਂ ਖਫਾ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਅਲੱਗ-ਅਲੱਗ ਜਥੇਬੰਦੀਆਂ ਦੇ ਕਰੀਬ 150 ਪ੍ਰਤੀਨਿਧੀ ਹਾਜ਼ਰ ਹੋਏ ਅਤੇ ਸ਼ਹਿਰੀਆਂ ਦੀ ਸੁਰੱਖਿਆ ਸਬੰਧੀ ਮਾਮਲਾ ਪ੍ਰਸ਼ਾਸਨ ਨਾਲ ਰੱਖਣ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।ਇਸ ਮੰਗ ਪੱਤਰ ਰਾਹੀਂ ਸ਼ਹਿਰ ਨਿਵਾਸੀਆਂ ਨੇ ਐਸਐਸਪੀ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।ਆਗੂਆਂ ਨੇ ਕਿਹਾ ਕਿ ਜੇ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਸਬੰਧੀ ਕੋਈ ਢੁਕਵੇ ਕਦਮ ਨਾ ਚੁੱਕੇ ਗਏ ਤਾਂ ਸ਼ਹਿਰ ਨਿਵਾਸੀ ਕੋਈ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਮਕਰੰਦੀ,ਜਰਨਲ ਸਕੱਤਰ ਵਿਜੇ ਖੋਸਲਾ,ਵਿਸ਼ਵ ਹਿੰਦੂ ਪਰਿਸ਼ਦ ਦੇ ਨਰੇਸ਼ ਪੰਡਿਤ,ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲਿਆਂ,ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਸੰਦੀਪ ਪੰਡਿਤ,ਅੱਤਵਾਦ ਵਿਰੋਧੀ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਭਾਸਕਰ ਲਾਲੀ,ਸਤਿਨਾਰਾਇਣ ਮੰਦਰ ਕਮੇਟੀ ਦੇ ਨਰੇਸ਼ ਗੋਸਾਈਂ,ਸਾਬਕਾ ਕੌਂਸ਼ਲਰ ਚੇਤਨ ਸੂਰੀ,ਭਾਜਪਾ ਸੂਬਾ ਕਾਰਜਕਾਰਣੀ ਮੈਂਬਰ ਰਾਜੇਸ਼ ਪਾਸੀ,ਭਾਜਪਾ ਮੈਡੀਕਲ ਸੈੱਲ ਦੇ ਸਾਬਕਾ ਸੂਬਾ ਕਨਵੀਨਰ ਡਾ.ਰਣਵੀਰ ਕੌਸ਼ਲ,ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਧੀਰ,ਵਪਾਰ ਮੰਡਲ ਦੇ ਪ੍ਰਧਾਨ ਯਸ਼ ਮਹਾਜਨ,ਕਾਂਗਰਸੀ ਆਗੂ ਵਿਸ਼ਾਲ ਸੋਨੀ,ਸਮਾਜ ਸੇਵਕ ਕਮਲ ਮਲਹੋਤਰਾ, ਕਾਂਗਰਸ ਦੇ ਜਤਿਨ ਸ਼ਰਮਾ,ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਨੀਲ ਸਹਿਗਲ,ਰਾਜੀਵ ਗੁਪਤਾ,ਕੁਲਦੀਪ ਸ਼ਰਮਾ,ਸਚਿਨ ਮੋਗਲਾ,ਮਣੀ ਮਹੇਸ਼ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ ਆਦਿ ਹਾਜ਼ਰ ਸਨ।

