ਕਪੂਰਥਲਾ ( ਗੌਰਵ ਮੜੀਆ ) ਅਜੈ ਕੁਮਾਰ ਨੂੰ ਡਾ.ਜਸਵਿੰਦਰ ਸਿੰਘ ਜਿਲਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਵੱਲੋ ਵੱਡੀ ਜਿੰਮੇਵਾਰੀ ਦਿੰਦਿਆ ਜਿਲਾ ਜਨਰਲ ਸਕੱਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ ਨਿਯੁੱਕਤ ਕੀਤਾ ਗਿਆ
ਇਸ ਮੌਕੇ ਆਪਣੀ ਨਿਯੁਕਤੀ ਤੇ ਅਜੈ ਕੁਮਾਰ ਨੇ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਖੇਤ ਮਜ਼ਦੂਰ ਸੰਘ ਦੇ ਜਿਹਨਾਂ ਨੇ ਮੈਨੂੰ ਅਹੁਦਾ ਦੇਕੇ ਨਵਾਜਿਆ ਹੈ ਹੁਣ ਆਉਣ ਵਾਲੇ ਸਮੇਂ ਚ ਓਹਨਾ ਵਲੋਂ ਖੇਤ ਮਜ਼ਦੂਰਾਂ ਦੇ ਭਲੇ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਵੇਗਾ ਤੇ ਮਜ਼ਦੂਰਾਂ ਨੂੰ ਓਹਨਾ ਦੇ ਹੱਕ ਦਿਵਾਉਣ ਲਈ ਮੌਕੇ ਦੀਆਂ ਸਰਕਾਰਾਂ ਨਾਲ ਟਾਕਰਾ ਵੀ ਕੀਤਾ ਜਾਵੇਗਾ

