ਡੀ ਸੀ ਚੌਂਕ ਤੋਂ ਸ਼ੁਰੂ ਹੋ ਕੇ ਡੀ ਸੀ ਦਫ਼ਤਰ ਵਿਖੇ ਪੁੱਜੇਗਾ ਪੀਸ ਮਾਰਚ
ਕਪੂਰਥਲਾ 6 ਜੁਲਾਈ (ਗੌਰਵ ਮੜੀਆ) ਚਰਚ ਤੋਂ ਬਣੇ ਜਗਜੀਤ ਕਲੱਬ ਦੀ ਰਿਹਾਈ ਵਾਸਤੇ ‘ਚਰਚ ਬਚਾਓ ਮੋਰਚਾ’ਐਕਸ਼ਨ ਮੋਡ ਵਿੱਚ ਆ ਗਿਆ ਹੈ। ਮੋਰਚੇ ਵੱਲੋਂ ਇਸਾਈ ਕੌਮ ਦੇ ਵੱਡੇ ਲੀਡਰਾਂ ਨਾਲ ਮੀਟਿੰਗ ਕਰਨ ਉਪਰੰਤ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚਰਚ ਦੀ ਰਿਹਾਈ ਲਈ 23 ਅਪ੍ਰੈਲ ਨੂੰ ਮੋਰਚੇ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਲੇਕਿਨ ਦੋ ਮਹੀਨੇ ਬੀਤ ਜਾਣ ਮਗਰੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਹੋਣ ਮਗਰੋਂ 13 ਜੂਨ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਪਰ ਉਸਦੇ ਬਾਅਦ ਵੀ ਪ੍ਰਸ਼ਾਸਨ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ, ਜਿਸ ਕਰਕੇ ਮੋਰਚੇ ਵੱਲੋਂ ਸੂਬਾ ਭਰ ਦੇ ਇਸਾਈ ਕੌਮ ਦੇ ਵੱਡੇ ਲੀਡਰਾਂ ਤੋਂ ਇਲਾਵਾ ਦਲਿਤ ਭਾਈਚਾਰੇ ਦੇ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਤਾਲਮੇਲ ਬਿਠਾ ਕੇ ਵੱਡਾ ਐਕਸ਼ਨ ਕਰਨ ਦੀ ਤਿਆਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੋਰਚੇ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਦਾ ਵੱਡਾ ਇਕੱਠ ਕਰਕੇ ਪੀਸ ਮਾਰਚ ਕੀਤਾ ਜਾਵੇਗਾ।
ਇਹ ਪੀਸ ਮਾਰਚ ਡੀਸੀ ਚੌਂਕ ਕਪੂਰਥਲਾ ਤੋਂ ਚੱਲ ਕੇ ਡੀਸੀ ਦਫਤਰ ਕਪੂਰਥਲਾ ਵਿਖੇ ਪੁੱਜੇਗਾ । ਡੀਸੀ ਦਫਤਰ ਪਹੁੰਚ ਕੇ ਪਾਸਟਰ ਸਾਹਿਬਾਨ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਵਾਸਤੇ ਪ੍ਰਾਰਥਨਾ ਕੀਤੀ ਜਾਵੇਗੀ ਜਿਵੇਂ ਕਿ ਬਾਈਬਲ ਵਿੱਚ ਲਿਖਿਆ ਹੈ ਕਿ ਆਪਣੇ ਹਾਕਮਾਂ ਅਤੇ ਅਫਸਰਾਂ ਵਾਸਤੇ ਪ੍ਰਾਰਥਨਾ ਕਰੋ ਤਾਂ ਜੋ ਉਹ ਤੁਹਾਡਾ ਨਿਆਂ ਸਹੀ ਢੰਗ ਨਾਲ ਕਰ ਸਕਣ। ਬਾਈਬਲ ਦੇ ਵਚਨ ਅਨੁਸਾਰ ਡੀਸੀ ਕਪੂਰਥਲਾ ਅਤੇ ਬਾਕੀ ਪ੍ਰਸ਼ਾਸਨ ਵਾਸਤੇ ਪ੍ਰਾਰਥਨਾ ਕੀਤੀ ਜਾਵੇਗੀ। ਤਾਂ ਜੋ ਉਹ ਚੰਗੇ ਨਿਆਈ ਬਣਨ । ‘ਚਰਚ ਬਚਾਓ ਮੋਰਚੇ’ਦੇ ਸਟੇਟ ਕੋਆਰਡੀਨੇਟਰ ਪਾਸਟਰ ਡੈਨੀਅਲ ਕਾਂਗਣਾ ਨੇ ਕਿਹਾ ਕਿ ਮੋਰਚੇ ਨੂੰ ਖ਼ੁਦਾ ਦੇ ਘਰ ਦੀ ਰਿਹਾਈ ਲਈ ਪੰਜਾਬ ਭਰ ਦੀਆਂ ਪਾਸਟਰ ਐਸੋਸੀਏਸ਼ਨਾਂ ਦਾ ਸਹਿਯੋਗ ਪ੍ਰਾਪਤ ਹੈ। ਇਸ ਵਾਸਤੇ ਵੱਡੇ ਇਕੱਠ ਨਾਲ ਪੰਜਾਬ ਸਰਕਾਰ ਨੂੰ ਤਾਕਤ ਦਿਖਾਈ ਜਾਵੇਗੀ । ਚਰਚ ਬਚਾਓ ਮੋਰਚੇ ਦੇ ਆਗੂ ਪਾਸਟਰ ਬਰਨਬਾਸ ਅਤੇ ਪਾਸਟਰ ਮਲੂਕ ਨੇ ਕਿਹਾ ਕਿ ਚਰਚ ਦੀ ਰਿਹਾਈ ਦੇ ਮਸਲੇ ਨੇ ਮਸੀਹੀ ਭਾਈਚਾਰੇ ਦੇ ਆਗੂਆਂ ਵਿੱਚ ਨਵੀਂ ਸਾਹ ਫੂਕ ਦਿੱਤੀ ਹੈ ਜਿਸ ਕਰਕੇ ਸਮੁੱਚਾ ਭਾਈਚਾਰਾ ਇਕਜੁੱਟ ਹੈ । ਚਰਚ ਦੀ ਰਿਹਾਈ ਨੂੰ ਲੈ ਮੀਟਿੰਗ ਵਿੱਚ ਸ਼ਾਮਲ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ,ਪਾਸਟਰ ਡੈਨੀਅਲ ਅਤੇ ਹੋਰ

