ਕਪੂਰਥਲਾ 20ਦਿਸੰਬਰ (ਗੌਰਵ ਮੜੀਆ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਨੂੰ ਲੈ ਕੇ ਦਿੱਤੇ ਅਪਮਾਨਜਨਕ ਬਿਆਨ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਗੁੱਸਾ ਪ੍ਰਗਟ ਕੀਤਾ। ਸ਼ੁੱਕਰਵਾਰ ਨੂੰ ਇੱਥੇ ਵਿਰਾਸਤੀ ਸ਼ਹਿਰ ਦੇ ਪੁਰਾਨੀ ਕਚਹਿਰੀ ਸ਼ਿਵ ਮੰਦਿਰ ਚੌਕ ਵਿੱਚ ਆਪ ਆਗੂਆਂ ਤੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ।ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪ ਆਗੂ ਡੀਸੀ ਦਫ਼ਤਰ ਪੁੱਜੇ ਜਿੱਥੇ ਆਪ ਆਗੂਆਂ ਨੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਨੂੰ ਭਾਰਤ ਦੇ ਰਾਸ਼ਟਰਪਤੀ ਅਤੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ।ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ,ਪੰਜਾਬ ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ,ਆਪ ਦੇ ਸੂਬਾ ਸੰਯੁਕਤ ਸਕੱਤਰ ਪਰਵਿੰਦਰ ਸਿੰਘ ਢੋਟ,ਲੀਗਲ ਸੈੱਲ ਪੰਜਾਬ ਦੇ ਸੰਯੁਕਤ ਸਕੱਤਰ ਕਰਮਵੀਰ ਸਿੰਘ ਚੰਦੀ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾ.ਬੀਆਰ ਅੰਬੇਦਕਰ ਨੂੰ ਲੈ ਕੇ ਦਿੱਤੇ ਬਿਆਨ ਲਈ ਭਾਜਪਾ ਸਰਕਾਰ ਅਤੇ ਗ੍ਰਹਿ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਦੇ ਬਿਆਨ ਦੀ ਨਿੰਦਾ, ਕਰਦੀ ਹੈ,ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਚੇਅਰਮੈਨ ਇੰਡੀਅਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਤੇ ਅਪਮਾਨਜਨਕ ਟਿੱਪਣੀ ਕੀਤੀ ਹੈ।ਡਾ.ਅੰਬੇਦਕਰ ਸਾਹਿਬ ਸੰਵਿਧਾਨ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦੇ ਨਾਲ-ਨਾਲ ਦੱਬੇ-ਕੁਚਲੇ ਲੋਕਾਂ ਲਈ ਸਨਮਾਨ,ਭਾਗੀਦਾਰੀ ਅਤੇ ਬਰਾਬਰੀ ਦੇ ਸੰਘਰਸ਼ ਦੇ ਨਾਇਕ ਹਨ। ਉਨ੍ਹਾਂ ਦਾ ਨਾਮ ਲੈਣ ਵਾਲਿਆਂ ਦਾ ਮਜ਼ਾਕ ਉਡਾ ਕੇ ਅਮਿਤ ਸ਼ਾਹ ਨੇ ਪੂਰੇ ਦੇਸ਼ ਦਾ ਅਪਮਾਨ ਕੀਤਾ ਹੈ।ਦੇਸ਼ ਦੀ ਜਨਤਾ ਇਸ ਦਾ ਮੂੰਹਤੋੜ ਜਵਾਬ ਦੇਵੇਗੀ।
ਇਸ ਮੌਕੇ ਕੰਵਰ ਇਕਬਾਲ ਸਿੰਘ,ਪਰਵਿੰਦਰ ਸਿੰਘ ਢੋਟ ਅਤੇ ਐਡਵੋਕੇਟ ਕਰਮਵੀਰ ਸਿੰਘ ਚੰਦੀ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਤੁਰੰਤ ਮੁਆਫੀ ਮੰਗਣ ਅਤੇ ਅਸਤੀਫਾ ਦੇਣ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮੰਤਰੀ ਅਹੁਦੇ ਤੇ ਬਰਖਾਸਤ ਕਰਨ।ਅਜਿਹੇ ਵਿਅਕਤੀ ਨੂੰ ਮੰਤਰੀ ਦੇ ਅਹੁਦੇ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਇਹ ਸੱਚਾਈ ਸਾਹਮਣੇ ਲਿਆਂਦੀ ਹੈ ਕਿ ਭਾਜਪਾ ਆਰਐਸਐਸ ਡਾ.ਅੰਬੇਦਕਰ ਤੇ ਸੰਵਿਧਾਨ ਨੂੰ ਕਿੰਨੀ ਨਫ਼ਰਤ ਕਰਦੀ ਹੈ। ਭਾਜਪਾ-ਆਰਐਸਐਸ ਸੰਵਿਧਾਨ ਵਿਰੋਧੀ ਹੈ।ਇਸ ਮੌਕੇ ਤੇ ਆਪ ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ,ਬਲਾਕ ਪ੍ਰਧਾਨ ਕਰਨੈਲ ਸਿੰਘ ਘੁੰਮਣ,ਬਲਾਕ ਪ੍ਰਧਾਨ ਗੁਰਮੇਲ ਸਿੰਘ,ਆਪ ਜਿਲ੍ਹਾ ਯੂਥ ਵਿੰਗ ਦੇ ਮੀਤ ਪ੍ਰਧਾਨ ਵਿਕਾਸ ਮੋਮੀ, ਜ਼ਿਲਾ ਈਵੈਂਟ ਇੰਚਾਰਜ ਗੋਰਵ ਕੰਡਾ, ਯੂਥ ਵਿੰਗ ਕਰਨ ਦੀਕਸ਼ਿਤ,ਤਰੁਣ ਵਾਲੀਆ,ਸੁਖਦੇਵ ਸਿੰਘ ਰਿੰਕੂ,ਜਗਦੇਵ ਥਾਪਰ,ਸੁਖਜਿੰਦਰ ਸਿੰਘ ਨੱਥੂ ਚਾਹਲ, ਗੁਰਦੀਪ ਸਿੰਘ,ਮੁਲਖਰਾਜ,ਪਰਮਜੀਤ ਔਜਲਾ,ਨਿਰਮਲ ਸਿੰਘ ਨੰਬਰਦਾਰ, ਆਕਾਸ਼ ਕੁਮਾਰ,ਜੱਗੀ ਔਜਲਾ,ਗੋਬਿੰਦ ਕੁਮਾਰ,ਮਨਿੰਦਰ ਸਿੰਘ ਫੌਜੀ,ਅਨਿਲ ਕੁਮਾਰ ਨਾਹਰ ਸਮੇਤ ਸੈਂਕੜੇ ਦੀ ਗਿਣਤੀ ਵਿੱਚ ਆਪ ਵਰਕਰ ਸ਼ਾਮਿਲ ਸਨ।