ਕਪੂਰਥਲਾ 21 ਜੁਲਾਈ (ਗੌਰਵ ਮੜੀਆ) ਸਾਲ 2013 ਤੋਂ ਆਮ ਆਦਮੀ ਪਾਰਟੀ ਨੂੰ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਪਾਰਟੀ ਦੇ ਨਿਧੜਕ ਲੀਡਰ ਅਤੇ ਵਿਸ਼ਵ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਨੂੰ ਜਿੱਥੇ ਪਾਰਟੀ ਨੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ” ਦੀ ਤਿੰਨ ਮੈਂਬਰੀ ਕਮੇਟੀ ਵਿੱਚ ਬਤੌਰ ਸੀਨੀਅਰ ਮੈਂਬਰ ਸ਼ਾਮਿਲ ਕਰਕੇ ਬਹੁਤ ਵੱਡਾ ਮਾਣ ਬਖ਼ਸ਼ਿਆ ਹੈ ਓਥੇ ਹੀ ਸੂਬਾ ਸਰਕਾਰ ਨੇ ਉਰਦੂ ਅਕੈਡਮੀ ਪੰਜਾਬ ਦੀ 21 ਮੈਂਬਰੀ ਕਮੇਟੀ ਵਿੱਚ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਹੈ !
ਪਾਰਟੀ ਨੇ ਕੰਵਰ ਇਕਬਾਲ ਸਿੰਘ ਜੀ ਦੀ ਕਾਬਲੀਅਤ ਨੂੰ ਵੇਖਦਿਆਂ ਹੋਇਆਂ ਅਕਤੂਬਰ ਯਾਂ ਸਤੰਬਰ 2024 ਵਿੱਚ ਹਰਿਆਣਾ ਵਿਖੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੰਮੇਵਾਰੀ ਬਤੌਰ “ਬਲਾਕ ਪ੍ਰਭਾਰੀ ਗੁੜਗਾਉਂ (ਦਿੱਲੀ)” ਲਗਾਈ ਹੈ ! ਜ਼ਿਕਰਯੋਗ ਹੈ ਕਿ ਦਿੱਲੀ ਦੀ ਵੱਖੀ ਵਿੱਚ ਵੱਸਦੇ ਲੋਕ ਸਭਾ ਹਲਕਾ ਗੁੜਗਾਉਂ ਦੀ ਅਸੈਂਬਲੀ ਨੰਬਰ 80 ਅਧੀਨ ਆਉਂਦੇ ਤਕਰੀਬਨ 33 ਪਿੰਡਾਂ ਵਿੱਚ ਸ੍ਰ. ਕੰਵਰ ਇਕਬਾਲ ਸਿੰਘ ਜੀ ਪੰਜਾਬ ਅਤੇ ਦਿੱਲੀ ਦੀ ਟੀਮ ਨਾਲ ਰਲ ਕੇ 2024 ਨੂੰ ਹਰਿਆਣਾ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਬਲਾਕ ਇੰਚਾਰਜ, ਸਰਕਲ ਇੰਚਾਰਜ ਅਤੇ ਬੂਥ ਇੰਚਾਰਜ ਨਿਯੁਕਤ ਕਰ ਕੇ ਲਿਸਟ ਪਾਰਟੀ ਹਾਈਕਮਾਨ ਨੂੰ ਸੌਂਪਣਗੇ ਅਤੇ ਸਟਾਰ ਪ੍ਰਚਾਰਕ ਵਜੋਂ ਪਾਰਟੀ ਹਿੱਤ ਵਿੱਚ ਚੋਣ ਪ੍ਰਚਾਰ ਕਰਨਗੇ !
ਪਿਛਲੇ 11 ਸਾਲਾਂ ਤੋਂ ਪਾਰਟੀ ਵਿੱਚ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਕੰਵਰ ਇਕਬਾਲ ਸਿੰਘ ਦੀ ਗੁੜਗਾਓਂ ਦੇ ਬਲਾਕ ਪ੍ਰਭਾਰੀ ਲੱਗਣ ਵਾਲੀ ਨਵੀਂ ਨਿਯੁਕਤੀ ਤੇ ਹਲਕੇ ਦੇ ਸਭ ਲੀਡਰਾਂ ਅਤੇ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ !

