ਆਮ ਆਦਮੀ ਪਾਰਟੀ ਹਰ ਇੱਕ ਨੇਕ ਕੰਮ ਨੂੰ ਦੇਸ਼ ਭਗਤੀ,ਸਮਾਜ ਸੇਵਾ ਦਾ ਹਿੱਸਾ ਮੰਨਦੇ ਹੋਏ ਆਖਰੀ ਸਾਹ ਤੱਕ ਇਸਦਾ ਸਮਰਥਨ ਕਰੇਗੀ-ਸਾਹੀ
ਕਪੂਰਥਲਾ(ਗੌਰਵ ਮੜੀਆ )ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਾਹੀ ਨੇ ਹਲਕਾ ਭੁੱਲਥ ਪੁਲਿਸ ਦੇ ਨਵੇਂ ਡੀਐਸਪੀ ਸੁਰਿੰਦਰ ਪਾਲ ਨਾਲ ਮੁਲਾਕਾਤ ਕਰਕੇ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰਾਂ ਖਾਸ ਕਰਕੇ ਦਹਿਸ਼ਤਗਰਦਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।ਇਸ ਮੌਕੇ ਸਾਹੀ ਨੇ ਨਵ-ਨਿਯੁਕਤ ਡੀਐਸਪੀ ਸੁਰਿੰਦਰ ਪਾਲ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕਰਦਿਆਂ ਜੀ ਆਇਆ ਆਖਿਆ।ਇਸ ਮੌਕੇ ਡੀਐਸਪੀ ਸੁਰਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸਣ,ਅਮਨ-ਕਾਨੂੰਨ ਨੂੰ ਕਾਇਮ ਰੱਖਣ,ਲੋਕਾਂ ਦੀ ਜਾਨ ਮਾਲ ਦੀ ਰਾਖੀ ਆਦਿ ਹਮੇਸ਼ਾ ਪੁਲਿਸ ਪ੍ਰਸ਼ਾਸਨ ਦੀ ਪਹਿਲ ਰਹੀ ਹੈ।ਇਸ ਵਿੱਚ ਜਨਤਾ ਦਾ ਸਹਿਯੋਗ ਵੀ ਜਰੂਰੀ ਹੈ।
ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਮਨ-ਕਾਨੂੰਨ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ,ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨ ਅਤੇ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ ਰੱਖਣਾ ਆਦਿ ਤੇ ਕੰਮ ਕਰਣਗੇ।ਇਸ ਦੌਰਾਨ ਗੁਰਬਿੰਦਰ ਸਿੰਘ ਸਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੈ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਫਨ ਨੂੰ ਕੁਚਲਣ ਕੰਮ ਕਰ ਰਹੀ ਹੈ।ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਹਰ ਇੱਕ ਨੇਕ ਕੰਮ ਨੂੰ ਦੇਸ਼ ਭਗਤੀ,ਸਮਾਜ ਸੇਵਾ ਅਤੇ ਪ੍ਰਮਾਤਮਾ ਦੀ ਭਗਤੀ ਦਾ ਹਿੱਸਾ ਮੰਨਦੇ ਹੋਏ ਆਖਰੀ ਸਾਹ ਤੱਕ ਇਸਦੀ ਸ਼ਲਾਂਘਾ ਅਤੇ ਸਮਰਥਨ ਕਰੇਗੀ।
ਉਨ੍ਹਾਂ ਡੀਐਸਪੀ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਾਨੂੰਨ ਤੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੰਦੀ ਰਹੀ ਹੈ ਤੇ ਅੱਗੇ ਵੀ ਦਿੰਦੀ ਰਹੇਗੀ।ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਪੂਰਥਲਾ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਅਤੇ ਲੋਕਾਂ ਦੀ ਜਾਨ ਮਾਲ ਰੱਖਿਆ ਕਰਨ ਲਈ ਜੋ ਵੀ ਮੁਹਿੰਮ ਚਲਾਏਗੀ ਆਪ ਆਦਮੀ ਪਾਰਟੀ ਹਰ ਤਰ੍ਹਾਂ ਨਾਲ ਪੂਰਾ ਸਹਿਯੋਗ ਦੇਵੇਗੀ।ਇਸ ਮੌਕੇ ਅਮਰੀਕ ਸਿੰਘ, ਕੁਲਵਿੰਦਰ ਸਿੰਘ,ਗੁਰਨਾਮ ਸਿੰਘ,ਹਰਪਾਲ ਸਿੰਘ, ਰਾਜਬੀਰ ਸਿੰਘ,ਲਖਵਿੰਦਰ ਸਿੰਘ,ਸੁਲੇਖ ਸਿੰਘ, ਲਖਵਿੰਦਰ ਸਿੰਘ,ਬੂਟਾ ਸਿੰਘ,ਬਚਨ ਸਿੰਘ, ਸਤਨਾਮ ਸਿੰਘ ਬਰਾੜ,ਗੁਰਮਜੋਰ ਸਿੰਘ,ਮੱਖਣ ਪਾਲ ਸਿੰਘ ਬਰਾੜ,ਸੂਰਜ ਗਿੱਲ,ਗਗਨਦੀਪ ਸਿੰਘ,ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

