ਕਪੂਰਥਲਾ(ਗੌਰਵ ਮੜੀਆ )ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਜਨਮ ਦਿਹਾੜੇ ਦੇ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਕੈਂਪ ਵਿੱਚ ਸਮੂਹ ਵਰਕਰਾਂ, ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲੈਕੇ ਖੂਨਦਾਨ ਕੀਤਾ।ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕਰਕੇ ਭਾਗ ਲਿਆ।ਇਸ ਦੌਰਾਨ ਦਿ ਲਾਈਫ ਹੈਲਪਰਜ਼ ਸੰਸਥਾ,ਦੋਆਬਾ ਹਸਪਤਾਲ,ਸਿਵਲ ਹਸਪਤਾਲ ਕਪੂਰਥਲਾ,ਸਿਵਲ ਹਸਪਤਾਲ ਫਗਵਾੜਾ ਅਤੇ ਨੋਡਲ ਅਫਸਰ ਡਾ:ਸ਼ਿਲਪਾ ਦਾ ਸਹਿਯੋਗ ਦੇਣ ਲਈ ਆਮ ਆਦਮੀ ਪਾਰਟੀ ਦੀ ਜਿਲ੍ਹਾ ਪ੍ਰਧਾਨ ਮੈਡਮ ਲਲਿਤ ਸਕਲਾਨੀ ਨੇ ਧੰਨਵਾਦ ਕੀਤਾ।ਇਸ ਦੌਰਾਨ 114 ਬੋਤਲਾਂ ਖੂਨ ਇਕੱਤਰ ਕੀਤਾ ਗਿਆ।
ਇਸ ਮੌਕੇ ਡੀ.ਸੀ ਕਪੂਥਲਾ ਕੈਪਟਨ ਕਰਨੈਲ ਸਿੰਘ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਪਲੈਨਿੰਗ ਮੈਡਮ ਲਲਿਤ ਦੀ ਚੇਅਰਮੈਨ ਮੈਡਮ ਲਲਿਤ ਸਕਲਾਨੀ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ,ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਪ੍ਰਦੀਪ ਸਿੰਘ,ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਮੁਹੰਮਦ ਰਫੀ,ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ,ਹਲਕਾ ਇੰਚਾਰਜ ਮੰਜੂ ਰਾਣਾ,ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸੱਜਣ ਸਿੰਘ ਚੀਮਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਨੇ ਖੂਨਦਾਨ ਨੂੰ ਸਭ ਤੋਂ ਵੱਡੀ ਸੇਵਾ ਦੱਸਦਿਆਂ ਕਿਹਾ ਕਿ ਇਸ ਉਪਰਾਲੇ ਰਾਹੀਂ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ,ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੇ ਹਰ ਖੇਤਰ ਵਿੱਚ ਸ਼ਾਨਦਾਰ ਕੰਮ ਕੀਤਾ ਹੈ,ਜਿਸ ਕਾਰਨ ਖੂਨਦਾਨ ਕਰਨ ਤੇ ਵੀ ਨੌਜਵਾਨਾਂ ਦੇ ਪਿੱਛੇ ਰਹਿ ਜਾਣ ਦਾ ਕੋਈ ਕਾਰਨ ਨਹੀਂ।ਖੂਨਦਾਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਖੂਨਦਾਨ ਕਰਨ ਲਈ ਅੱਗੇ ਆਏ ਹਨ।ਡੀਸੀ ਕਪੂਥਲਾ ਕੈਪਟਨ ਕਰਨਲ ਸਿੰਘ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ।
ਤੁਹਾਨੂੰ ਸਾਰਿਆਂ ਨੂੰ ਨਿਰਸਵਾਰਥ ਹੋ ਕੇ ਖੂਨਦਾਨ ਕਰਨਾ ਚਾਹੀਦਾ ਹੈ।ਤੁਹਾਡਾ ਖੂਨਦਾਨ ਦੇ ਪ੍ਰਤੀ ਸਕਾਰਾਤਮਕ ਸੋਚ ਹੀ ਕਿਸੇ ਦੀ ਜਾਨ ਬਚਾ ਸਕਦੀ ਹੈ।ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਜੋ ਵਿਅਕਤੀ ਸਮਾਜ ਲਈ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਤੋਂ ਇਲਾਵਾ ਹਮੇਸ਼ਾ ਸਮਾਜ ਦੀ ਸੇਵਾ ਕਰਨ ਵਿਚ ਉਹ ਸਭ ਤੋਂ ਅੱਗੇ ਰਹਿੰਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਮੰਤਵ ਨੌਜਵਾਨਾਂ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੈ।ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਵਿਅਕਤੀ ਦੁਰਘਟਨਾ ਜਾਂ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ।
ਅੱਜ ਅਸੀਂ ਸਾਰੇ ਪੜ੍ਹੇ-ਲਿਖੇ ਅਤੇ ਸੱਭਿਅਕ ਸਮਾਜ ਦੇ ਨਾਗਰਿਕ ਹਾਂ,ਜੋ ਨਾ ਸਿਰਫ਼ ਆਪਣੀ ਭਲਾਈ ਬਾਰੇ ਸੋਚਦੇ ਹਨ,ਸਗੋਂ ਲੋਕਾਂ ਦੀ ਭਲਾਈ ਬਾਰੇ ਵੀ ਸੋਚਦੇ ਹਨ।ਤਾਂ ਫਿਰ ਕਿਉਂ ਨਾ ਅਸੀਂ ਖੂਨਦਾਨ ਕਰਕੇ ਲੋਕਾਂ ਨੂੰ ਜੀਵਨ ਦੇਣ ਦੇ ਨੇਕ ਕਾਰਜ ਦਾ ਸਮਰਥਨ ਕਰੀਏ।ਇਸ ਮੌਕੇ ਦਫਤਰ ਇੰਚਾਰਜ ਰਵੀ ਪ੍ਰਕਾਸ਼ ਸ਼ਰਮਾ,ਹਰਨੂਰ ਮਾਨ,ਤਜਿੰਦਰ ਸਿੰਘ, ਬੂਟਾ ਸਿੰਘ,ਲਵਪ੍ਰੀਤ ਸਿੰਘ,ਅਕਾਸ਼ਦੀਪ ਸਿੰਘ,ਜਰਨੈਲ ਨੰਗਲ,ਬਲਾਕ ਪ੍ਰਧਾਨ ਕਰਨੈਲ ਸਿੰਘ,ਬਲਾਕ ਪ੍ਰਧਾਨ ਗੁਰਭਾਜ ਸਿੰਘ ਔਲਖ,ਬਲਾਕ ਪ੍ਰਧਾਨ ਹਰਮਿੰਦਰ ਹੈਰੀ,ਬਲਾਕ ਪ੍ਰਧਾਨ ਅਮਰੀਕ ਸਿੰਘ ਢਿੱਲੋਂ,ਕੁਲਵਿੰਦਰ ਸਿੰਘ ਚਾਹਲ,ਵਿਕਾਸ ਮੋਮੀ,ਸੂਬਾ ਜੁਆਇੰਟ ਸਕੱਤਰ ਗੁਰਸ਼ਰਨ ਸਿੰਘ ਕਪੂਰ,ਬਲਬੀਰ ਸਿੰਘ ਰਾਣਾ,ਸੁਖਦੇਵ ਸਿੰਘ ਰਿੰਕੂ,ਗੁਰਦੇਵ ਸਿੰਘ ਗਿੱਲ,ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ,ਪਰਵਿੰਦਰ ਸਿੰਘ ਢੋਟ,ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬਲਵਿੰਦਰ ਕੌਰ,ਸ੍ਰੀਮਤੀ ਰਜਿੰਦਰ ਕੌਰ,ਸਚਿਨ ਅਰੋੜਾ,ਦਵਿੰਦਰ ਵਾਲੀਆ,ਅਸ਼ੀਸ਼,ਪ੍ਰਿੰਸੀਪਲ ਦਲਵਿੰਦਰ ਸਿੰਘ,ਅਸ਼ੋਕ ਭਾਟੀਆ,ਪਾਵਰ ਲਿਫਟਿੰਗ ਚੈਂਪੀਅਨ ਜਸਪ੍ਰੀਤ ਗੋਰਾਈਆਂ,ਮਨਦੀਪ ਸਿੰਘ ਰੱਬ ਦਾ ਘਰ,ਸਰਬਜੀਤ ਸਿੰਘ ਲੁਬਾਣਾ,ਹਰੀਓਮ ਦੱਤਾ ਆਦਿ ਹਾਜ਼ਰ ਸਨ।

