ਨਕੋਦਰ: ਨੰਬਰਦਾਰ ਯੂਨੀਅਨ ਨਕੋਦਰ ਸਮਰਾ (643) ਦੀ ਨਕੋਦਰ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਿਲ ਯੂਨੀਅਨ ਦੇ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਹੇਅਰ ਅਤੇ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਹਰਕੰਵਲ ਸਿੰਘ ਸੰਧੂ ਜਿਲਾ ਪ੍ਰਧਾਨ, ਬਲਜੀਤ ਸਿੰਘ ਲਿੱਤਰਾਂ ਮੀਤ ਪ੍ਰਧਾਨ, ਰਾਜ ਕੁਮਾਰ ਮਹਿੰਮੀ ਜਨਰਲ ਸਕੱਤਰ, ਹਰਦਿਆਲ ਸਿੰਘ ਸਰਕਪੁਰ ਮੀਤ ਪ੍ਰਧਾਨ,
ਕਰਨੈਲ ਸਿੰਘ ਮਾਨ ਮੁੱਖ ਸਲਾਹਕਾਰ, ਰਤਨ ਰਾਏ ਕੈਸ਼ੀਅਰ, ਗੁਰਸ਼ਰਨਜੀਤ ਸਿੰਘ ਰਸੂਲਪੁਰ, ਗੁਰਦੇਵ ਸੰਗੋਵਾਲ, ਜਸਪਾਲ ਸਿੰਘ ਸੰਗੋਵਾਲ, ਰੋਸ਼ਨ ਸਿੰਘ ਮਹੇੜੂ ,ਬਲਕਾਰ ਸਿੰਘ ਭੋਡੀਪੁਰ, ਹਰਭਜਨ ਦਾਸ ਬੰਗੜ ਅਤੇ ਹੋਰ ਨੰਬਰਦਾਰ ਹਾਜਰ ਸਨ, ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸੰਬੰਧੀ ਅਤੇ ਨੰਬਰਦਾਰਾਂ ਨੂੰ ਪੇਸ਼ ਆ
ਰਹੀਆਂ ਮੁਸ਼ਕਿਲਾਂ ਜਿਵੇ ਕਿ ਸਰਕਾਰ ਵਲੋਂ ਕਿਸਾਨ ਵੀਰਾਂ ਵਲੋਂ ਪਰਾਲੀ ਸਾੜਨ ਸੰਬੰਧੀ ਨੰਬਰਦਾਰਾਂ ਨੂੰ ਹੁਕਮ ਜਾਰੀ ਕੀਤੇ ਕੇ ਨੰਬਰਦਾਰ ਸਰਕਾਰ ਨੂੰ ਦੱਸਣ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਕੇ ਜਲਾਉਂਦਾ ਹੈ,ਇਸ ਤੇ ਸਾਰੇ ਨੰਬਰਦਾਰ ਵੀਰਾਂ ਨੇ ਕਿਹਾ ਕੇ ਇਹ ਸਾਡੀ ਜੁਮੇਵਾਰੀ ਨਹੀਂ ਹੈ ਕੇ ਅਸੀਂ ਕਿਸੇ ਦੀ ਸ਼ਿਕਾਇਤ ਕਰਕੇ ਪਿੰਡਾਂ ਵਿੱਚ ਲੜਾਈ ਮੁੱਲ ਲਈਏ ,
ਬਾਕੀ ਅਸੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਕੇ ਉਹ ਪਰਾਲੀ ਨਾ ਸਾੜਨ ਕਿਓਂ ਕੇ ਇਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਕਈ ਤਰਾਂ ਦੀਆਂ ਬਿਮਾਰੀਆਂ ਲਗਦੀਆਂ ਹਨ ,ਮੀਟਿੰਗ ਉਪਰੰਤ ਸਾਰੇ ਨੰਬਰਦਾਰਾਂ ਨੇ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਅਤੇ ਨਾਇਬ ਤਹਿਸੀਲਦਾਰ ਸ਼ੁਭਮ ਪਾਂਡੇ ਨਾਲ ਮੁਲਾਕਾਤ ਵੀ ਕੀਤੀ ..

