ਕਪੂਰਥਲਾ( ਗੌਰਵ ਮੜੀਆ ) ਡੀਸੀ ਕਪੂਰਥਲਾ ਨੂੰ ਅਵੀ ਰਾਜਪੂਤ ਵੱਲੋ ਦੂਸਰੇ ਵਿਸ਼ਾਲ ਖੂਨ ਦਾਨ ਕੈੰਪ ਵਿੱਚ ਪਹੁੰਚਣ ਲਈ ਬੁੱਕੇ ਦੇ ਕੇ ਸੱਦਾ ਪੱਤਰ ਦਿੱਤਾ , ਡੀਸੀ ਕਪੂਰਥਲਾ ਵੱਲੋ ਇਲੈਕਸ਼ਨ ਦੇ ਵਿੱਚ ਵਿਅਸਤ ਹੋਣ ਦੇ ਬਾਵਜੂਦ ਵੀ ਪਹੁੰਚਣ ਦਾ ਭਰੋਸਾ ਦਿਤਾ ਅਵੀ ਰਾਜਪੂਤ ਨੇ ਡੀ ਸੀ ਕਪੂਰਥਲਾ ਨੂੰ ਇਹ ਵੀ ਅਪੀਲ ਕਿੱਤੀ ਕੀ ਕੋਈ ਵੀ ਇਨਸਾਨ ਹੋਵੇ ਜੋ ਸਮਾਜ ਭਲਾਈ ਲਈ ਕੰਮ ਕਰਦਾ ਹੈ ਉਸ ਦਾ ਹੋਂਸਲਾ ਅਫ਼ਜ਼ਾਈ ਪਾਰਟੀ ਬਾਜ਼ੀ ਦੀ ਪ੍ਰਵਾਹ ਕੀਤੇ ਬਿਨਾਂ ਵੀ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ
ਅਵੀ ਰਾਜਪੂਤ ਨੇ 15 ਮਾਰਚ ਦੇ ਸਿਟੀ ਹਾਲ ਦੇ ਬਾਹਰ ਲੱਗਣ ਵਾਲੇ ਕੈੰਪ ਲਈ ਸਾਰੀ ਧਾਰਮਿਕ ਸਮਾਜਿਕ ਜੱਥੇਬੰਦਿਆਂ ਨੂੰ ਅਪੀਲ ਕਿੱਤੀ ਕੀ ਵੱਧ ਤੋ ਵੱਧ ਆਪਣੇ ਦੋਸਤਾਂ ਸੱਜਣਾ ਨੂੰ ਨਾਲ ਲੈ ਕੇ ਖੂਨ ਦਾਨ ਕੈੰਪ ਦੇ ਹਿੱਸੇਦਾਰ ਬਣਨ ਲਈ ਜਰੂਰ ਪਹੁੰਚੋਂ ਤਾਂ ਕੀ ਤੁਹਾਡਾ ਦਾਨ ਕੀਤਾ ਖੂਨ ਕਿਸੇ ਜਰੂਰਤ ਮੰਦ ਯਾ ਗਰੀਬ ਦੇ ਕੰਮ ਆਹ ਸਕੇ ਕਿਉਕਿ ਕਈ ਲੋਕਾਂ ਵਿੱਚ ਇਹ ਵਹਿਮ ਹੁੰਦਾ ਕੀ ਖੂਨ ਦਾਨ ਕਰਨ ਨਾਲ ਖੂਨ ਘੱਟ ਹੁੰਦਾ ਹੈ ਬਲਕਿ ਖੂਨ ਦੇਣ ਨਾਲ ਸਾਡੀ ਸ਼ਰੀਰ ਡੀ ਬਹੁਤ ਸਾਰੀ ਬਿਮਾਰੀਆਂ ਦੂਰ ਹੁੰਦੀਆਂ ਨੇ ਅਤੇ ਖੂਨ ਦਾ ਗਾੜ੍ਹਾਪਨ ਵੀ ਘੱਟਦਾ ਹੈ ਸਾਨੂੰ ਸਬ ਨੂੰ ਸੋਚਣ ਡੀ ਲੋੜ ਹੈ ਕੀ ਜਦੋ ਸਾਨੂੰ ਕਿਸੇ ਕਰੀਬੀ ਲਈ ਖੂਨ ਦੀ ਲੋੜ ਪੈਂਦੀ ਹੈ ਫਿਰ ਆਪਾਂ ਇਧਰੋਂ ਉਦਰੋ ਕਿਸੇ ਨੂੰ ਆਖਦੇ ਵਾਂ ਕੀ ਖੂਨ ਦੀ ਲੋੜ ਹੈ ਪਰ ਜੇ ਅੱਸੀ ਕਿਸੇ ਨੂੰ ਖੂਨ ਦਾਨ ਦਿਤਾ ਹੋਵੇਗਾ ਤੇ ਸਾਡੇ ਲਈ ਵੀ ਕੋਈ ਅੱਗੇ ਜਰੂਰ ਆਵੇਗਾ ਇਸ ਲਈ ਸਭ ਨੂੰ ਇਹੋ ਜਹੇ ਉਪਰਾਲੇਯਾ ਵਿੱਚ ਅਪਣਾ ਯੋਗਦਾਨ ਦੇਣਾ ਚਾਹੀਦਾ ਹੈ

