ਕਪੂਰਥਲਾ 6 ਜਨਵਰੀ (ਗੌਰਵ ਮੜੀਆ) : ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਦੀ ਰਹਿਣ ਵਾਲੀ ਮਹਿਲਾ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣਾ ਸੀ ਜਿਸਤੇ ਉਸਦੇ ਜਾਨ ਪਹਿਚਾਣ ਦੇ ਜਸਵੀਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਨੇ ਉਸਦੇ ਬੇਟੇ ਨੂੰ 8 ਲੱਖ ਰੁਪਏ ਚ ਵਿਦੇਸ਼ ਭੇਜਣ ਦੀ ਗੱਲ ਤਹਿ ਹੋ ਗਈ ਤੇ ਉਕਤ ਏਜੇਂਟ ਨੇ ਸਾਰੇ ਪੈਸੇ ਵੀ ਲੈ ਲਏ ਪ੍ਰੰਤੂ 1 ਸਾਲ ਬੀਤ ਜਾਨ ਦੇ ਬਾਵਜੂਦ ਉਕਤ ਏਜੇਂਟ ਨੇ ਉਸਦੇ ਪੁੱਤਰ ਨੂੰ ਵਿਦੇਸ਼ ਨਹੀਂ ਭੇਜਿਆ ਹੁਣ ਪੀੜਿਤ ਔਰਤ ਇਨਸਾਫ ਲਈ ਭਾਰਤੀ ਆਮ ਜਨਤਾ ਪਾਰਟੀ ਕੋਲ ਪੁੱਜੀ ਇਸ ਮੌਕੇ ਪਾਰਟੀ ਦੇ ਜਿਲਾ ਪ੍ਰਧਾਨ ਸੰਤੋਖ ਸਿੰਘ,ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਾਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਪੀੜਿਤ ਦੀ ਹਿਮਾਇਤ ਦਿੰਦਿਆਂ ਕਿਹਾ ਕਿ ਸਾਡੇ ਵਲੋਂ ਪਾਰਟੀ ਪੱਧਰ ਤੇ ਸਾਰੇ ਅਫਸਰਾਂ ਨੂੰ ਪੀੜਿਤ ਮਹਿਲਾ ਨਾਲ ਹੋਕੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਰਖਾਸਤਾਂ ਪਾਈਆਂ ਜਾਣਗੀਆਂ, ਸੁਣਵਾਈ ਨਾ ਹੋਣ ਦੇ ਵਿਰੋਧ ਚ 11 ਜਨਵਰੀ ਦਿਨ ਸ਼ਨੀਵਾਰ ਨੂੰ ਠੱਗ ਦੇ ਘਰ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ