ਕਰਤਾਰਪੁਰ ( ਜਸਵੰਤ ਵਰਮਾ )ਏ.ਡੀ.ਸੀ. ਸ਼ਿਹਰੀ ਵਿਕਾਸ ਜਸਬੀਰ ਸਿੰਘ ਵਲੋਂ ਕਰਤਾਰਪੁਰ ਹਸਪਤਾਲ ਦਾ ਦੌਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਵਲੋਂ ਸਿਹਤ ਸੇਵਾਂਵਾ ਦਾ ਨਿਰੀਖਣ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਵੱਲੋਂ ਮਰੀਜਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਹਾਲਚਾਲ ਪੁੱਛਿਆ ਗਿਆ । ਇਸ ਦੌਰਾਣ ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ, ਐਸ.ਡੀ.ਐਮ. ਜਲੰਧਰ-2 ਸ਼ਾਇਰੀ ਮਲਹੋਤਰਾ ਵਲੋਂ ਵੀ ਮਰੀਜ਼ਾ ਨਾਲ ਗੱਲਬਾਤ ਕੀਤੀ । ਇਸ ਮੌਕੇ ਡਾ.ਜੈਕਸਨ, ਡਾ. ਅੰਜਲੀ, ਬੀ.ਈ.ਈ. ਰਾਕੇਸ਼ ਸਿੰਘ, ਸਟਾਫ ਨਰਸ ਸਰੀਤਾ ਅਤੇ ਹੋਰ ਸਟਾਫ ਮੌ ਏ.ਡੀ.ਸੀ. ਸ਼ਿਹਰੀ ਵਿਕਾਸ ਜਸਬੀਰ ਸਿੰਘ ਵਲੋਂ ਸਿਹਤ ਵਿਭਾਗ ਅਤੇ ਨਗਰ ਕੌਸ਼ਲ ਕਰਤਾਰਪੁਰ ਦੇ ਅਧਿਕਾਰੀਆਂ ਨਾਲ ਮਟਿੰਗੀ ਕੀਤੀ। ਇਸ ਮੌਕੇ ਉਨ੍ਹਾਂ ਵਲੋ ਕੌਸ਼ਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਰਿਆ ਨਗਰ ਅਤੇ ਚੰਦਨ ਨਗਰ ਵਿਖੇ ਲੋਕਾਂ ਨੂੰ ਟੈਕਰ ਰਹੀ ਸਾਫ ਪਾਣੀ ਮੁਹਾਇਆਂ ਕਰਵਾਈਆਂ ਜਾਵੇ। ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ ਨੇ ਦੱਸਇਆ ਕਿ ਲੋਕਾਂ ਨੂੰ ਇਲਾਜ਼ਾ ਲੈਣ ਵਿੱਚ ਕਿਸੇ ਵੀ ਤਰ੍ਹਾ ਦੀ ਦੇਰੀ ਨਾ ਹੋਵੇ ਇਸ ਲਈ ਆਰਿਆ ਨਗਰ ਅਤੇ ਚੰਦਨ ਨਗਰ ਵਿਖੇ ਰੋਜਾਨਾ ਮੈਡੀਕਲ ਟੀਮ ਤੈਨਾਤ ਕਰ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਅਤੇ ਮੌਕੇ ਤੇ ਮਰੀਜ਼ਾ ਨੂੰ ਦਵਾਈਆਂ ਦਿੱਤੀ ਜਾ ਰਹਿਆ ਹੈ।

