ਸੁਭਾਨਪੁਰ /ਕਪੂਰਥਲਾ 2 ਸਤੰਬਰ (ਗੌਰਵ ਮੜੀਆ )ਜਿਲ੍ਹਾ ਪੁਲਿਸ ਮੁੱਖੀ ਰਾਜਪਾਲ ਸਿੰਘ ਸੰਧੂ ਵੱਲੋਂ ਅਪਰਾਧੀਆਂ ਅਤੇ ਨਸ਼ੇ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਐਸਪੀ ਡੀ ਰਮਨਿੰਦਰ ਸਿੰਘ , ਭਾਰਤ ਭੂਸ਼ਨ ਡੀਐਸ ਪੀ ਸਬ ਡਵੀਡਨ ਭੁਲੱਥ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੁਭਾਨਪੁਰ ਹਰਦੀਪ ਸਿੰਘ ਅਗਵਾਈ ਹੇਠ,ਸਬਇੰਸਪੈਕਟਰ ਬਲਜੀਤ ਸਿੰਘ ਪੁਲਿਸ ਪਾਰਟੀ ਸਣੇ ਭੈੜੇ ਪੁਰਸ਼ਾ ਦੀ ਤਲਾਸ਼ ਦੇ ਸਬੰਧ ਵਿੱਚ ਥਾਣਾ ਸੁਭਾਨਪੁਰ ਤੋਂ ਪਿੰਡ ਬੂਟਾਂ,ਪਹਾੜੀਪੁਰ,ਬਾਦਸ਼ਾਹਪੁਰ ਆਦਿ ਨੂੰ ਜਾ ਰਹੇ ਸਨ
ਜਦੋਂ ਪੁਲਿਸ ਪਾਰਟੀ ਬਾਦਸ਼ਾਹਪੁਰ ਸਕੂਲ ਨੇੜੇ ਪੁੱਜੀ ਤਾਂ ਸਬ ਇੰਸਪੈਕਟਰ ਬਲਜੀਤ ਸਿੰਘ ਦੇ ਵਟਸਐਪ ਨੰਬਰ ਤੇ ਇਕ ਵੀਡੀਉ ਪ੍ਰਾਪਤ ਹੋਈ ਜਿਸ ਵਿੱਚ ਇੱਕ ਲੜਕੀ ਆਪਣੇ ਕੋਲ ਹੈਰੋਇਨ ਰੱਖ ਕੇ ਉਸਨੂੰ ਕੰਡੇ ਨਾਲ ਤੋਲ ਕੇ ਛੋਟੀਆਂ ਪੁੜੀਆਂ ਬਣਾ ਕੇ ਵੇਚ ਰਹੀ ਹੈ ਜੋ ਇਹ ਵੀਡੀਉ ਖਾਸ ਮੁਖਬਰ ਨੂੰ ਦਿਖਾਈ ਤਾਂ ਉਸਨੇ ਵੀਡੀਉ ਨੂੰ ਦੇਖ ਕੇ ਦੱਸਿਆ ਕਿ ਵੀਡੀਉ ਵਿੱਚ ਜੋ ਲੜਕੀ ਹੈਰੋਇਨ ਕੰਪਿਊਟਰ ਕੰਡੇ ਨਾਲ ਤੋਲ ਰਹੀ ਹੈ
ਉਹ ਲੜਕੀ ਪਿੰਡ ਬਾਦਸ਼ਾਹਪੁਰ ਡੇਰੇ ਥਾਣਾ ਸੁਭਾਨਪੁਰ ਦੀ ਰਹਿਣ ਵਾਲੀ ਹੈ ਜੋ ਆਪਣੇ ਘਰ ਵਿੱਚ ਨਸ਼ਾ ਰੱਖ ਕੇ ਉਸਦੀ ਵਿਕਰੀ ਗਾਹਕਾਂ ਨੂੰ ਕਰ ਰਹੀ ਹੈ ਜੋ ਨਸ਼ਾ ਵੇਚਣ ਵਿੱਚ ਇਸਦੀ ਮਾਤਾ ਅਤੇ ਇਸਦਾ ਭਰਾ ਪੂਰਾ ਪੂਰਾ ਸਾਥ ਹੈ ਇਸ ਦੋਰਾਨ ਜਦ ਉਕਤ ਜਗਾ ਤੇ ਰੇਡ ਕੀਤਾ ਗਿਆ ਤੇ ਗੁਰਜੰਟ ਸਿੰਘ ਜੰਟ ਨੂੰ ਮੌਕੇ ਤੇ 10 ਗਰਾਮ ਹੈਰੋਇੰਨ ਅਤੇ ਐਕਟਿਵਾ ਸਕੂਟਰੀ ਪੀ.ਬੀ 10- ਏ.ਡੀ 1786 ਬਰਾਮਦ ਹੋਈ ਇਸ ਦੋਰਾਨ ਥਾਣਾ ਸੁਭਾਨਪੁਰ ਵਿਖੇ ਹੋਈ ਪ੍ਰੈਸ ਵਾਰਤਾ ਦੋਰਾਨ ਡੀਐਸਪੀ ਭੁਲੱਥ ਭਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ ਅਤੇ ਹੋਰ ਪੁਛਗਿੱਛ ਜਾਰੀ ਹੈ ਅਤੇ ਬਾਕੀ ਦੋਸ਼ੀਆ ਦੀ ਭਾਲ ਜਾਰੀ ਹੈ

