ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਮਿਲਣ ਤੇ ਖੁਸ਼ ਹੋਏ ਸੁਖਵਿੰਦਰ ਬੱਬਰ ਐਚਐੱਸ ਵਾਲੀਆ ਅਤੇ ਸਰਵਨ ਗਿੱਲ,ਕਿਹਾ-ਇਹ ਸਾਡੇ ਲਈ ਖੁਸ਼ਕਿਸਮਤ ਦੀ ਗੱਲ ਹੈ
ਕਪੂਰਥਲਾ( ਗੌਰਵ ਮੜੀਆ )ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਬੱਬਰ,ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਅਤੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਸਰਵਨ ਗਿੱਲ ਨੂੰ ਅਯੁੱਧਿਆ ਵਿਖੇ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਸੱਦਾ ਪੱਤਰ ਮਿਲਿਆ ਹੈ।ਉਨ੍ਹਾਂਨੂੰ 22 ਜਨਵਰੀ ਦੇ ਪ੍ਰੋਗਰਾਮ ਦਾ ਸੱਦਾ ਪੱਤਰ ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਪ੍ਰਧਾਨ ਨਰੇਸ਼ ਪੰਡਿਤ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਦਿੱਤਾ ਹੈ।ਇਸ ਸਬੰਧੀ ਸਰਵਨ ਗਿੱਲ ਨੇ ਕਿਹਾ ਕਿ ਸਾਲ 2024 ਇੱਕ ਪੱਖੋਂ ਕਾਫੀ ਇਤਿਹਾਸਕ ਹੈ।500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ ਬਣ ਰਿਹਾ ਹੈ,
ਜਿਸ ਵਿੱਚ ਰਾਮਲਲਾ ਸਰਕਾਰ ਵਿਰਾਜਮਾਨ ਹੋਣਗੇ।ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਉਸ ਪ੍ਰੋਗਰਾਮ ਦਾ ਸੱਦਾ ਪੱਤਰ ਸਾਨੂੰ ਮਿਲੁਆ ਹੈ।ਇਸ ਮੌਕੇ ਤੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀਆਂ ਨਜ਼ਰਾਂ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੇ ਟਿਕੀਆਂ ਹੋਈਆਂ ਹਨ,ਜਿਸ ਨਾਲ ਹਰ ਕੋਈ ਰਾਮ ਮਈ ਹੋ ਚੁੱਕਿਆ ਹੈ।ਹੈਰੀਟੇਜ ਸਿਟੀ ਕਪੂਰਥਲਾ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹੈ।ਵਿਰਾਸਤੀ ਸ਼ਹਿਰ ਵਿੱਚ ਵਿਹਿਪ ਬਜਰੰਗ ਦਲ ਦੇ ਵਰਕਰ ਇਸ ਦਿਹਾੜੇ ਨੂੰ ਇਤਿਹਾਸਕ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਨਰੇਸ਼ ਪੰਡਿਤ ਨੇ ਕਿਹਾ ਕਿ 500 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਰਾਮਲਲਾ ਬ੍ਰਹਮ ਅਤੇ ਵਿਸ਼ਾਲ ਮੰਦਿਰ ਵਿਖੇ ਪਧਾਰ ਰਹੇ ਹਨ। 22 ਜਨਵਰੀ ਦਾ ਦਿਨ ਸਾਡੇ ਦੇਸ਼ ਅਤੇ ਸਾਡੀ ਸੰਸਕ੍ਰਿਤੀ ਲਈ ਬਹੁਤ ਮਹੱਤਵਪੂਰਨ ਦਿਨ ਹੈ।ਪ੍ਰਧਾਨ ਮੰਤਰੀ ਰਾਮਲਾਲ ਦੇ ਵਿਸ਼ਾਲ ਅਤੇ ਬ੍ਰਹਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਕਰਨਗੇ।
ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਜਿੰਨੇ ਵੀ ਲੋਕ ਭਗਵਾਨ ਵਿੱਚ ਵਿਸ਼ਵਾਸ ਰੱਖਦੇ ਹਨ।ਹਰ ਕਿਸੇ ਲਈ ਗੌਰਵ ਦਾ ਪਲ ਹੈ।ਭਗਵਾਨ ਰਾਮ,ਜੋ ਇੱਕ ਚਰਿੱਤਰ ਨਾਇਕ ਹਨ,ਜੋ ਮਰਿਯਾਦਾ ਪਰਸ਼ੋਤਮ ਹਨ ਅਤੇ ਉਨ੍ਹਾਂਦੇ ਜੀਵਨ ਨੂੰ ਲੈ ਕੇ ਲੋਕ ਸੁਪਨੇ ਦੇਖਦੇ ਹਨ। ਇੱਕ ਪਿਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ,ਇਕ ਪੁੱਤਰ ਕਿਹੋ ਜਿਹਾ ਹੋਣਾ ਚਾਹੀਦਾ ਹੈ,ਇੱਕ ਭਰਾ ਕਿਹੋ ਜਿਹਾ ਹੋਣਾ ਚਾਹੀਦਾ ਹੈ,ਇਕ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ ਹੈ।ਇਹ ਸਾਰੇ ਆਦਰਸ਼ ਭਗਵਾਨ ਰਾਮ ਵਿੱਚ ਹਨ।ਉਨ੍ਹਾਂ ਕਿਹਾ ਕਿ ਰਾਮ ਰੋਮ-ਰੋਮ ਵਿੱਚ ਹਨ,ਰਾਮ ਸਾਡੇ ਅਰਾਧਿਆ ਹਨ ਰਾਮਕਾਜ ਵਿੱਚ ਹੀ ਸਾਡਾ ਕਲਿਆਣ ਹੈ।ਇਸ ਮੌਕੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਤਲਵਾੜ,ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੋਹਿਤ ਜੱਸਲ,ਵਿਜੇ ਗਰੋਵਰ,ਰਾਜ ਕੁਮਾਰ ਅਰੋੜਾ, ਰਾਜੂ ਸੂਦ,ਚੰਦਨ ਸ਼ਰਮਾ,ਚੰਦਰਮੋਹਨ ਭੋਲਾ, ਮੰਗਤਰਾਮ ਭੋਲਾ,ਸੰਜੀਵ ਕੁਮਾਰ ਸੋਨੂੰ,ਅਸ਼ੋਕ ਕੁਮਾਰ,ਰਾਕੇਸ਼ ਵਰਮਾ,ਅਨਿਲ ਵਾਲੀਆ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।

