ਕਿਹਾ-ਆਪਣੇ-ਆਪਣੇ ਘਰਾਂ ਵਿਚ ਦੀਪਮਾਲਾ ਕਰਕੇ ਦੀਵਾਲੀ ਵਾਂਗ ਇਸ ਦਿਹਾੜੇ ਨੂੰ ਮਨਾਉਣ
ਕਪੂਰਥਲਾ( ਗੌਰਵ ਮੜੀਆ )ਅਯੁੱਧਿਆ ਵਿਖੇ 22 ਜਨਵਰੀ ਸ਼੍ਰੀ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਹੋਣ ਜਾ ਰਹੇ ਪ੍ਰਾਣ ਪ੍ਰਤਿਸ਼ਠਾ ਤੋਂ ਇੱਕ ਦਿਨ ਪਹਿਲਾ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਆਗੂਆਂ ਨੇ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਕੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 22 ਜਨਵਰੀ ਸ਼੍ਰੀ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਹੋਣ ਜਾ ਰਹੇ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਤੇ ਆਪਣੇ-ਆਪਣੇ ਘਰਾਂ ਵਿਚ ਦੀਪਮਾਲਾ ਕਰਕੇ ਦੀਵਾਲੀ ਵਾਂਗ ਇਸ ਦਿਹਾੜੇ ਨੂੰ ਮਨਾਉਣ।ਇਸ ਮੌਕੇ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਨਰੇਸ਼ ਪੰਡਿਤ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਹ ਦਿਨ ਅਨੇਕਾਂ ਸੰਘਰਸ਼ਾਂ ਅਤੇ ਲੱਖਾਂ ਕੁਰਬਾਨੀਆਂ ਤੋਂ ਬਾਅਦ ਦੇਖਣ ਨੂੰ ਨਸੀਬ ਹੋ ਰਿਹਾ ਹੈ।ਇਸ ਲਈ ਹਰ ਭਾਰਤ ਵਾਸੀ ਦਾ ਇਹ ਫਰਜ ਬਣਦਾ ਹੈ ਕਿ ਉਹ ਇਸ ਦੀ ਨੂੰ ਇਤਿਹਾਸ ਦੇ ਪੰਨਿਆਂ ਵਿਚ ਇਸ ਦਿਨ ਦਰਜ ਕਰਵਾਉਣ ਲਈ ਇਸ ਦਿਨ ਨੂੰ ਯਾਦਗਾਰ ਬਣਾਵੇ।
ਇਸ ਮੌਕੇ ਨਰੇਸ਼ ਪੰਡਿਤ ਨੇ ਰਾਮ ਮੰਦਿਰ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਵਾਲੇ ਕਰ ਸੇਵਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਰਾਮ ਮੰਦਰ ਲਈ ਜਾਨਾਂ ਵਾਰਨ ਵਾਲੇ ਸਾਡੇ ਲਈ ਦੇਵਤਿਆਂ ਤੋਂ ਘੱਟ ਨਹੀਂ ਹਨ।ਅਯੁੱਧਿਆ ਜੀ ਸਾਡੇ ਸਾਰਿਆਂ ਲਈ ਬਲੀਦਾਨ ਦਾ ਸਥਾਨ ਵੀ ਹੈ। ਅਸੀਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੀ ਸਿੱਖਿਆ ਦੇ ਰਹੇ ਹਾਂ ਪਰ ਨੈਤਿਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨਹੀਂ।ਬੱਚਿਆਂ ਨੂੰ ਰਮਾਇਣ ਦਾ ਗਿਆਨ ਦਿਓ।ਉਨ੍ਹਾਂ ਨੂੰ ਅਧਿਆਤਮਿਕਤਾ ਅਤੇ ਨੈਤਿਕਤਾ ਦਾ ਪਾਠ ਪੜ੍ਹਾਓ।ਰਾਮ ਜੀ ਨੇ ਆਪਣਾ ਜੀਵਨ ਮਰਿਆਦਾ ਨਾਲ ਬਤੀਤ ਕੀਤਾ।ਪਿਤਾ ਦਾ ਹੁਕਮ ਮੰਨ ਕੇ ਉਹ ਜੰਗਲ ਵਿਚ ਚਲੇ ਗਏ।ਪ੍ਰਾਣ ਜਾਏ ਪਰ ਵਚਨ ਨਾ ਜਾਏ ਹਮੇਸ਼ਾ ਨਿਭਾਇਆ।
ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ ਨੇ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੇ ਪ੍ਰਭੂ ਸ਼੍ਰੀ ਰਾਮ ਲਾਲਾ ਦੇ ਪ੍ਰਾਣ ਪ੍ਰਤਿਸ਼ਠਾ ਉਤਸਵ ਦੀ ਸਮੁੱਚੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਦਾ ਜੀਵਨ ਬਲੀਦਾਨ,ਤਿਆਗ ਤੇ ਪੇ੍ਰਰਨਾ ਦਾ ਪ੍ਰਤੀਕ ਹੈ।ਇਸ ਲਈ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਿਹਾ ਗਿਆ ਹੈ।ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਹਰ ਜ਼ਿੰਮੇਵਾਰੀ ਨੂੰ ਨਿਭਾਇਆ, ਉਸ ਤੋਂ ਸਮਾਜ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਮਨਾਏ ਜਾ ਰਹੇ 22 ਜਨਵਰੀ ਦੇ ਜਸ਼ਨਾਂ ਵਿਚ ਹਰ ਕਿਸੇ ਨੂੰ ਜਾਤ-ਪਾਤ ਜਾਂ ਧਰਮ ਵਿਸ਼ੇਸ਼ ਤੋਂ ਉਪਰ ਉੱਠ ਕੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਅਯੁੱਧਿਆ ਦੇ ਨਾਲ-ਨਾਲ ਦੇਸ਼ ਅਤੇ ਦੁਨੀਆ ਭਰ ਵਿਚ ਵਸਦੇ ਭਾਰਤੀਆਂ ਵਿਚ ਉਤਸ਼ਾਹ ਤੇ ਸ਼ਰਧਾ ਹੈ।ਇਸ ਮੌਕੇ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੰਤਰੀ ਰਾਜੂ ਸੂਦ,ਮੰਦਿਰ ਧਰਮ ਸਭਾ ਦੇ ਜਰਨਲ ਸਕੱਤਰ ਵਿਜੈ ਖੋਸਲਾ, ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ, ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਮੋਹਿਤ ਜੱਸਲ ,ਪਾਵਨ ਆਦਿ ਹਾਜਰ ਸਨ।

