ਜਲ਼ੰਧਰ : ਆਮ ਆਦਮੀ ਪਾਰਟੀ ਵਰਕਰਾਂ ਤੇ ਪਬਲਿਕ ਦੇ ਵਲੋਂ ਬਾਬੂ ਜਗਜੀਵਨ ਰਾਮ ਚੌਂਕ ਹਲਕਾ ਜਲ਼ੰਧਰ ਵੈਸਟ ਵਿੱਚ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਵਿਰੁੱਧ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਸਮੂਹ ਸੰਗਠਨ ਸਮੇਤ ਆਮ ਲੋਕਾਂ ਨੇ ਹਿੱਸਾ ਲਿਆ। ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਲੋਕਾਂ ਦਾ ਕੋਈ ਦੀਨ ਮਜ਼੍ਹਬ ਨਹੀਂ ਇਹ ਭੋਲੇ ਭਾਲੇ ਲੋਕਾਂ ਦੀਆਂ ਵੋਟਾਂ ਦਾ ਸੋਧਾ ਕਰਦੇ ਨੇ ।

ਲੋਕ ਇਹ ਵੀ ਕਹਿ ਰਹੇ ਸਨ ਕਿ ਇਹਨਾਂ ਚੋਣਾਂ ਵਿਚ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਇਹਨਾਂ ਨੂੰ ਲੋਕਾਂ ਦੀ ਪ੍ਰਵਾਹ ਨਹੀਂ ਲੋਕ ਵੀ ਇਹਨਾ ਦੀ ਪ੍ਰਵਾਹ ਨਹੀਂ ਕਰਦੇ।ਸਮੂਹ ਇਕੱਠ ਵੱਲੋ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਸ ਮਾਰਚ ਕੱਢਿਆ ਗਿਆ ਤੇ ਅਖੀਰ ਇਹਨਾਂ ਦੇ ਘਰਾਂ ਕੋਲ ਪਹੁੰਚ ਕੇ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਲੋਕਲ ਬਾਡੀ ਮੰਤਰੀ ਸਥਾਨਕ ਸਰਕਾਰਾਂ ਬਲਕਾਰ ਸਿੰਘ ਮੌਕੇ ਤੇ ਹਾਜਰ

ਸਨ। ਓਹਨਾਂ ਕਿਹਾ ਕਿ ਪਾਰਟੀ ਨੇ ਇਹਨਾ ਨੂੰ ਜ਼ਮੀਨ ਤੋਂ ਚੁੱਕ ਕੇ ਐਮ ਪੀ ਜਲੰਧਰ ਬਣਾਇਆ। ਜੋ ਕੌਂਸਲਰ ਨਹੀਂ ਬਣ ਸਕਦਾ ਸੀ ਉਸ ਨੂੰ ਐਮ ਐਲ ਏ ਬਣਾਇਆ ਪਰ ਇਹ ਅੱਜ ਪਾਰਟੀ ਦੇ ਨਾਲ ਗਦਾਰੀ ਕਰਗੇ ਨੇ ਇਹਨਾਂ ਨੂੰ ਲੋਕ ਮੁਆਫ ਨਹੀਂ ਕਰਨਗੇ। ਜਗਰੂਪ ਸਿੰਘ ਸੇਖਵਾਂ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਇਹਨਾਂ ਨੇ ਪਾਰਟੀ ਵਰਕਰ ਦੀ ਮੇਹਨਤ ਦਾ ਸੋਦਾ ਕੀਤਾ ਹੈ ਜਿਨ੍ਹਾਂ ਨੇ ਇਹਨਾਂ ਲਈ ਦਿਨ ਰਾਤ ਮਿਹਨਤ ਕੀਤੀ ਸੀ।
ਇਸ ਮੌਕੇ ਐਮ ਐਲ ਏ ਰਮਨ ਅਰੋੜਾ ਹਲਕਾ ਜਲੰਧਰ ਸੈਂਟਰਲ, ਐੱਮ ਐਲ ਏ ਇੰਦਰਜੀਤ ਕੌਰ ਮਾਨ, ਮੰਗਲ ਸਿੰਘ ਬੱਸੀ ਚੇਅਰਮੈਂਨ ਪੰਜਾਬ ਐਗਰੋ, ਰਾਜਵਿੰਦਰ ਕੌਰ ਥਿਆੜਾ ਸੂਬਾ ਸਕੱਤਰ,ਜਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਅੰਮ੍ਰਿਤਪਾਲ ਸਿੰਘ, ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਸਟੀਵਨ ਕਲੇਰ , ਗੁਰਿੰਦਰ ਸਿੰਘ ਜਮਸ਼ੇਰ ਸਕੱਤਰ ਜਲੰਧਰ ਸ਼ਹਿਰੀ, ਆਤਮ ਪ੍ਰਕਾਸ਼ ਸਿੰਘ ਬੱਬਲੂ ਸੂਬਾ ਜੁਆਇੰਟ ਸਕੱਤਰ,ਇੰਦਰਵੰਸ਼

ਚੱਢਾ,ਰਮਣੀਕ ਸਿੰਘ ਰੰਧਾਵਾ ਸੁਬਾ ਵਾਈਸ ਪ੍ਰਧਾਨ ਯੂਥ ਵਿੰਗ,ਰੂਬਲ ਸੰਧੂ ਜਿਲ੍ਹਾ ਯੂਥ ਪ੍ਰਧਾਨ, ਹਰਚਰਨ ਸਿੰਘ ਸੰਧੂ ਸੂਬਾ ਜੁਆਇੰਟ ਸਕੱਤਰ,ਬਲਬੀਰ ਸਿੰਘ ਬਲਾਕ ਪ੍ਰਧਾਨ ਰਾਜੇਸ਼ ਬੱਬ�

