By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਇਸਤਰੀ ਅਕਾਲੀ ਦਲ ਵੱਲੋਂ ਆਪ ਸਰਕਾਰ ਦੇ ਖਿਲਾਫ ਡੀਸੀ ਦਫਤਰ ਬਠਿੰਡਾ ਮੂਹਰੇ ਦਿੱਤਾ ਗਿਆ ਵਿਸ਼ਾਲ ਧਰਨਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Bathinda > ਇਸਤਰੀ ਅਕਾਲੀ ਦਲ ਵੱਲੋਂ ਆਪ ਸਰਕਾਰ ਦੇ ਖਿਲਾਫ ਡੀਸੀ ਦਫਤਰ ਬਠਿੰਡਾ ਮੂਹਰੇ ਦਿੱਤਾ ਗਿਆ ਵਿਸ਼ਾਲ ਧਰਨਾ
BathindaPoliticsPunjab

ਇਸਤਰੀ ਅਕਾਲੀ ਦਲ ਵੱਲੋਂ ਆਪ ਸਰਕਾਰ ਦੇ ਖਿਲਾਫ ਡੀਸੀ ਦਫਤਰ ਬਠਿੰਡਾ ਮੂਹਰੇ ਦਿੱਤਾ ਗਿਆ ਵਿਸ਼ਾਲ ਧਰਨਾ

Talk Hindustan
Last updated: 2024/03/08 at 10:24 PM
Talk Hindustan
Share
4 Min Read
ਇਸਤਰੀ ਅਕਾਲੀ ਦਲ ਵੱਲੋਂ ਆਪ ਸਰਕਾਰ ਦੇ ਖਿਲਾਫ ਡੀਸੀ ਦਫਤਰ ਬਠਿੰਡਾ ਮੂਹਰੇ ਦਿੱਤਾ ਗਿਆ ਵਿਸ਼ਾਲ ਧਰਨਾ
SHARE
ਕਾਂਗਰਸ-ਆਪ ਗਠਜੋੜ ਪੰਜਾਬੀਆਂ ਨੂੰ ਮੂਰਖ ਬਣਾਉਣ ਲਈਯਤਨਸ਼ੀਲ ਪਰ ਸਫਲ ਨਹੀਂ ਹੋਣਗੇ: ਬੀਬਾ ਹਰਸਿਮਰਤ ਕੌਰ ਬਾਦਲ
ਕਿਹਾ ਕਿ ਮੁੱਖ ਮੰਤਰੀ ਜ਼ੀਰੋ ਬਿੱਲ ਦੇ ਦਾਅਵੇ ਕਰ ਰਹੇ ਹਨ ਜਦੋਂ ਕਿ ਪੰਜਾਬ ਵਾਸੀਆਂ ਨੂੰ ਇਕ-ਇਕ ਲੱਖ ਰੁਪਏ ਦੇ ਬਿੱਲ ਆ ਰਹੇ ਹਨ ਤੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਨਹੀਂ ਮਿਲ ਰਿਹਾ।
ਬਠਿੰਡਾ: ਇਸਤਰੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਸਮੇਤ ਕੀਤੇ ਵਾਅਦਿਆਂ ’ਤੇ ਧੋਖਾ ਕਰਨ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਬਠਿੰਡਾ ਮੂਹਰੇ ਵਿਸ਼ਾਲ ਧਰਨਾ ਦਿੱਤਾ। ਇਥੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਠਿੰਡਾ ਤੋਂ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਮਾਜ ਦੇ ਹਰ ਵਰਗ ਖਾਸ ਤੌਰ ’ਤੇ ਔਰਤਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਔਰਤਾਂ ਨੂੰ ਹਾਲੇ ਤੱਕ ਇਕ-ਇਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਨਹੀਂ ਮਿਲਿਆ, ਹਾਲਾਂਕਿ ਆਪ ਸਰਕਾਰ ਬਣੀ ਨੂੰ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ।
ਉਹਨਾਂ ਕਿਹਾ ਕਿ ਹਰ ਔਰਤ ਦਾ ਸਰਕਾਰ ਵੱਲ 24-24 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ। ਉਹਨਾਂ ਕਿਹਾ ਕਿ ਜਦੋਂ ਆਪ ਆਗੂ ਉਹਨਾਂ ਕੋਲ ਆਉਂਦੇ ਹਨ ਤਾਂ ਔਰਤਾਂ ਨੂੰ ਇਹ ਪੈਸਾ ਮੰਗਣਾ ਚਾਹੀਦਾ ਹੈ।
ਉਹਨਾਂ ਨੇ ਸਰਕਾਰ ਵੱਲੋਂ ਇਸ ਸਕੀਮ ਵਾਸਤੇ ਕੋਈ ਫੰਡ ਅਲਾਟ ਨਾ ਕਰਨ ’ਤੇ ਵੀ ਸਰਕਾਰ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸਦਾ ਮਤਲਬ ਹੈ ਕਿ ਵਿੱਤੀ ਸਾਲ 2024-25 ਵਿਚ ਵੀ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਮਿਲੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਲੋਕਾਂ ਦੇ ਜ਼ੀਰੋ ਬਿੱਲ ਬਾਰੇ ਕੀਤੇ ਜਾ ਰਹੇ ਦਾਅਵੇ ਵੀ ਥੋਥੇ ਹਨ ਤੇ ਔਰਤਾਂ ਸ਼ਿਕਾਇਤਾਂ ਕਰ ਰਹੀਆਂ ਹਨ ਕਿ ਉਹਨਾਂ ਨੂੰ 10 ਹਜ਼ਾਰ ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਦੇ ਬਿੱਲ ਆ ਰਹੇ ਹਨ ਅਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਬਿੱਲ ਨਾ ਭਰੇ ਤਾਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ 30 ਕਿਲੋ ਕਣਕ ਪ੍ਰਤੀ ਮਹੀਨਾ ਦਿੱਤੀ। ਉਹਨਾਂ ਕਿਹਾ ਕਿ ਸਕੀਮ ਵਿਚ ਪਹਿਲਾਂ ਕਾਂਗਰਸ ਸਰਕਾਰ ਨੇ ਕਟੌਤੀ ਕੀਤੀ ਤੇ ਹੁਣ ਆਪ ਸਰਕਾਰ ਨੇਇਸ ਵਿਚ ਕਟੌਤੀ ਕੀਤੀ। ਉਹਨਾਂ ਕਿਹਾ ਕਿ ਸਕੀਮ ਤਹਿਤ ਦਿੱਤਾ ਜਾ ਰਿਹਾ ਅਨਾਜ ਵੀ 30 ਕਿਲੋ
ਕਣਕ ਤੋਂ ਘਟਾ ਕੇ 5 ਕਿਲੋ ਆਟਾ ਕਰ ਦਿੱਤਾ ਗਿਆ। ਬੀਬਾ ਬਾਦਲ ਨੇ ਕਿਹਾ ਕਿ ਔਰਤਾਂ ਮੌਜੂਦਾ ਨਸ਼ਾ ਤਸਕਰੀ ਨਾਲ ਸਭ ਤੋਂ ਵੱਧ ਪੀੜਤ ਹਨ। ਉਹ ਆਪਣੇ ਪਤੀ ਤੇ ਪੁੱਤਰ ਇਸ ਬੁਰਾਈ ਕਾਰਨ ਗੁਆ ਰਹੀਆਂ ਹਨ। ਉਹਨਾਂ ਕਿਹਾ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀਹੈ ਤੇ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਆਪ ਦੇ ਆਗੂ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਅਤੇ ਪੁਲਿਸ ਨੂੰ ਉਹਨਾਂ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਹੇ ਹਨ।
ਇਸ ਮੌਕੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਨੇ ਦੱਸਿਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਨਾ ਸਿਰਫ ਔਰਤਾਂ ਤੇ ਕਮਜ਼ੋਰ ਵਰਗਾਂ ਦੇ ਹਾਲਾਤ ਸੁਧਾਰੇ ਬਲਕਿ ਸੂਬੇ ਦਾ ਸਰਵ ਪੱਖੀ ਵਿਕਾਸ ਵੀ ਕੀਤਾ। ਉਹਨਾਂ ਕਿਹਾ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਜੋ ਕੰਮ ਕੀਤੇ ਹਨ, ਉਹ ਵੀ ਲੋਕਾਂ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਸਰਦਾਰਨੀ ਬਾਦਲ ਨੇ ਏਮਜ਼ ਦੇ ਨਾਲ-ਨਾਲ ਕੇਂਦਰੀ ਯੂਨੀਵਰਸਿਟੀ ਤੇ ਕੈਂਸਰ ਟ੍ਰੀਟਮੈਂਟ ਸੈਂਟਰ ਬਠਿੰਡਾ ਲਿਆਂਦਾ ਤੇ ਉਹਨਾਂ ਨੇ ਤੁਹਾਡੇ ਲਾਭ ਵਾਸਤੇ ਅਣਥੱਕ ਯਤਨ ਕੀਤੇ ਤੇ ਕਰ ਰਹੇ ਹਨ।
TAGGED: Political
Share This Article
Facebook Twitter Whatsapp Whatsapp Telegram Copy Link
Share
Previous Article लोकसभा चुनाव के लिए कांग्रेस की पहली सूची जारी; वायनाड  से राहुल गांधी लड़ेंगे लोकसभा इलेक्शन लोकसभा चुनाव के लिए कांग्रेस की पहली सूची जारी; वायनाड से राहुल गांधी लड़ेंगे लोकसभा इलेक्शन
Next Article ਗਰੀਬਾਂ ਦੇ ਕੱਟੇ ਬਿਜਲੀ ਦੇ ਕੁਨੈਕਸ਼ਨ ਦੁਬਾਰਾ ਲਗਾਏ ਜਾਣ-ਪ੍ਰਧਾਨ ਪਰਮਜੀਤ ਸਿੰਘ ਔਜਲਾ ਗਰੀਬਾਂ ਦੇ ਕੱਟੇ ਬਿਜਲੀ ਦੇ ਕੁਨੈਕਸ਼ਨ ਦੁਬਾਰਾ ਲਗਾਏ ਜਾਣ-ਪ੍ਰਧਾਨ ਪਰਮਜੀਤ ਸਿੰਘ ਔਜਲਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?