ਕਪੂਰਥਲਾ (ਗੌਰਵ ਮੜੀਆ) ਵਿਦੇਸ਼ ਦੌਰੇ ਤੋਂ ਪਰਤਣ ਤੇ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਦਾ ਦ ਓਪਨ ਡੋਰ ਚਰਚ ਖੋਜੇਵਾਲ ਦੀ ਪ੍ਰਬੰਧਕ ਕਮੇਟੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਇਸ ਮੌਕੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਪੰਜਾਬ ਚ ਹੜ੍ਹ ਕਾਰਨ ਹੋ ਰਹੀ ਬਰਬਾਦੀ ਅਤੇ ਲੋਕਾਂ ਦੀ ਪ੍ਰੇਸ਼ਾਨੀ ਤੇ ਡੂੰਗੀ ਚਿੰਤਾ ਪ੍ਰਗਟਾਈ ਅਤੇ ਪ੍ਰਭੂ ਯਿਸ਼ੂ ਮਸੀਹ ਅੱਗੇ ਪ੍ਰਾਥਨਾ ਕੀਤੀ ਕਿ ਜਲਦ ਇਸ ਕਰੋਪੀ ਤੋਂ ਲੋਕਾਂ ਨੂੰ ਨਿਜਾਤ ਦਿਵਾਓ ਤਾਂ ਕਿ ਲੋਕ ਮੁੱਢ ਕੇ ਆਪਣਾ ਖੁਸ਼ਹਾਲ ਜੀਵਨ ਜਿਓਣਾ ਸ਼ੁਰੂ ਕਰਨ ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਜਿਸ ਦਿਨ ਤੋਂ ਹੜ੍ਹ ਆਏ ਹਨ
ਉਸ ਦਿਨ ਤੋਂ ਪਾਸਟਰ ਦਿਓਲ ਦੇ ਦਿਸ਼ਾ ਨਿਰਦੇਸ਼ਾਂ ਤੇ ਦੇ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਵਲੋਂ ਰੋਜਾਨਾ ਭੋਜਨ ਅਤੇ ਰਾਹਤ ਸਮਗਰੀ ਅਤੇ ਦਵਾਈਆਂ ਆਦਿ ਭੇਜੀਆਂ ਜਾ ਰਹੀਆਂ ਹਨ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਟੇਜ ਤੇ ਪ੍ਰਚਾਰ ਕਰਦੇ ਸਮੇਂ ਮਨੀਪੁਰ ਵਿਚ ਹੋਈ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਸੰਗਤਾਂ ਨੂੰ ਸਾਵਧਾਨ ਰਹਿਣ ਲਈ ਪ੍ਰੇਰਿਆ ਅਤੇ ਸਮੂਹ ਸੰਗਤਾਂ ਨੂੰ ਮਨੀਪੁਰ ਲਈ ਵਿਸ਼ੇਸ਼ ਪ੍ਰਾਰਥਨਾ ਕਰਦੇ ਰਹਿਣ ਲਈ ਵੀ ਬੇਨਤੀ ਕੀਤੀ। ਇਸ ਮੌਕੇ ਪਾਸਟਰ ਅਗਸਟਿਨ, ਪ੍ਰਧਾਨ ਜੈਰਾਮ,ਪਾਸਟਰ ਸੰਦੀਪ,ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾਦਾਸ,ਲੰਬੜਦਾਰ ਮਾਂਗੀਰਾਮ,ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਬ੍ਰਦਰ ਸਾਹਿਜ, ਬ੍ਰਦਰ ਸਵੀਨ,ਬ੍ਰਦਰ ਪਾਰਸ ਦੂਆ,ਬ੍ਰਦਰ ਸਿਮੋਨ, ਬ੍ਰਦਰ ਸਵਰਣ ਸਿੰਘ ਕੂਕਾ, ਬ੍ਰਦਰ ਸੁਖ ਮੱਲਾਂਵਾਲਾ, ਬ੍ਰਦਰ ਸ਼ੇਰਾ ਮਖੂ, ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ I

