ਜਲੰਧਰ 06 ਜੁਲਾਈ ( ਗੌਰਵ ਮੜੀਆ ) ਬੂਟਾਂ ਪਿੰਡ ਜਲੰਧਰ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਰਾਮ ਲੁਭਾਇਆ ਜੀ ਹੁਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮੂਹ ਨਗਰ ਨਿਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਿਤੀ 08,09 ਜੁਲਾਈ ਦਿਨ ਸ਼ਨੀਵਾਰ ਐਤਵਾਰ ਨੂੰ 108 ਬਾਬਾ ਸ਼੍ਰੀ ਗੋਲ ਦਾਸ ਜੀ ਦਾ ਸਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਡੇਰੇ ਦੇ ਗੱਦੀ ਨਸ਼ੀਨ ਸੰਤ ਰਾਮ ਲੁਭਾਇਆ ਜੀ ਨੇ ਦੱਸਿਆ ਕਿ 08 ਜੁਲਾਈ ਨੂੰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ

ਉਪਰੰਤ ਚਾਹ ਪਰੌਠਿਆਂ ਦਾ ਲੰਗਰ ਵਰਤਾਇਆ ਜਾਵੇਗਾ ਉਪਰੰਤ ਮਾਤਾ ਕਲਸਾਂ ਭਜਨ ਮੰਡਲੀ ਬੂਟਾਂ ਮੰਡੀ ਜਲੰਧਰ ਵਾਲੀਆ ਬੀਬੀਆ ਵਲੋਂ ਕੀਰਤਨ ਕੀਤਾ ਜਾਵੇਗਾ ਅਤੇ ਰਾਤ ਨੂੰ 08 ਵਜੇ ਤੋ ਲੈ ਕੇ 12 ਵਜੇ ਤੱਕ ਗਾਇਕ ਕਲਾਕਾਰਾਂ ਕਮਲ ਤੱਲ੍ਹਣ, ਵਿੱਕੀ ਬਹਾਦੁਰ ਕੇ, ਬਬਲੀ ਵਿਰਦੀ, ਬਲਵਿੰਦਰ ਜੱਗਾ ਵਲੋਂ ਧਾਰਮਿਕ ਮਿਸ਼ਨਰੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਦੂਜੇ ਦਿਨ 09 ਜੁਲਾਈ ਵਾਲੇ ਦਿਨ ਐਤਵਾਰ ਨੂੰ ਸੰਤਾਂ ਮਹਾਂਪੁਰਸ਼ਾ ਦੀ ਪੂਜਾ ਅਰਚਨਾ ਉਪਰੰਤ ਸਾਰਾ ਦਿਨ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਬਾਬਾ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ

