ਕਪੂਰਥਲਾ ( ਗੌਰਵ ਮੜੀਆ) ਹਲਕਾ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾਂ ਨੇ ਪਿੰਡ ਦਬੁਲੀਆਂ ਵਿਖੇ ਮੀਟਿੰਗ ਕੀਤੀ ਜਿਸ ਵਿੱਚ ਜ਼ਿਲ੍ਹਾ ਪਰਿਸ਼ਦ ਮੈਂਬਰ, ਬੀਡੀਪੀਓ ਅਮਰਜੀਤ ਸਿੰਘ, ਕਪੂਰਥਲਾ ਬਲਾਕ ਦੇ ਸੈਕਟਰੀ,ਜੇਈ ਤੇ ਨਰੇਗਾ ਦੇ APO ਤੇ GRS ਸਾਰੇ ਅਧਿਕਾਰੀ ਇਸ ਮੀਟਿੰਗ ਵਿੱਚ ਪਹੁੰਚੇ ਇਹਨਾਂ ਸਾਰੇ ਅਧਿਕਾਰੀਆਂ ਨੇ ਵੱਖ-ਵੱਖ ਕੇਂਦਰ ਅਤੇ ਪੰਜਾਬ ਸਰਕਾਰ ਦੀਆ ਸਕੀਮਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਦੱਸਿਆ ਕਿ ਛੱਪੜਾ ਦੀ ਸਫ਼ਾਈ,ਪਿੰਡਾਂ ਦੀ ਸਫ਼ਾਈ,ਸੋਲੀਡ ਵੇਸਟ ਅਤੇ ਸ਼ੇਡ ਬਣਾਉਣ ਬਾਰੇ ਤੇ ਪਿੰਡਾ ਵਿੱਚ ਡਸਟਬਿਨ ਰਖਾਉਣ ਵਾਸਤੇ ਗੱਲਬਾਤ ਕੀਤੀ। ਅਧਿਕਾਰੀਆਂ ਨੂੰ ਸੱਜਣ ਸਿੰਘ ਚੀਮਾਂ ਨੇ ਇਮਾਨਦਾਰੀ ਨਾਲ ਕੰਮ ਕਰਨ ਬਾਰੇ ਮੋਟਿਵੇਟ ਤੇ ਤਾੜਨਾ ਵੀ ਕੀਤੀ ।

ਪਿੰਡ ਦਬੂਲੀਆਂ ਵਿੱਚ ਛੱਪੜ ਦੇ ਚੱਲਦੇ ਕੰਮ ਦਾ ਜਾਇਜਾ ਲਿਆ ਗਿਆ ਤੇ ਸੀਵਰੇਜ ਪਾਇਪ ਪਾਉਣ ਦਾ ਕੰਮ ਵੀ ਸ਼ੁਰੂ ਕੀਤਾ। ਇਸ ਮੌਕੇ ਲਵਪ੍ਰੀਤ ਸਿੰਘ ਪੀ ਏ,
ਦਿਲਪ੍ਰੀਤ ਸਿੰਘ ਟੋਡਰਵਾਲ ,ਮਨਜੀਤ ਸਿੰਘ ਖੀਰਾਂਵਾਲੀ,ਜਰਨੈਲ ਸਿੰਘ ਫੱਤੁ ਢੀਂਗਾ,ਸੰਨੀ ਰੱਤੜਾ,ਬਲਜੀਤ ਸਿੰਘ ਸਰਪੰਚ,ਜਗੀਰ ਸਿੰਘ ਮੈਂਬਰ, ਅਪਾਰ ਸਿੰਘ,ਵਰਿੰਦਰ ਸਿੰਘ ਮੈਂਬਰ,ਸੰਤੋਖ ਸਿੰਘ ਮੈਂਬਰ,ਜੀਤ ਸਿੰਘ ਸਾਬਕਾ ਸਰਪੰਚ,ਅਮਰੀਕ ਸਿੰਘ ਬਲਕਾਰ ਸਿੰਘ,ਸਤਨਾਮ ਸਿੰਘ,ਝਿਲਮਿਲ ਸਿੰਘ, ਭੱਜਣ ਸਿੰਘ,ਬਲਵਿੰਦਰ ਸਿੰਘ, ਡਾਕਟਰ ਸ਼ਮਸ਼ੇਰ ਸਿੰਘ,ਸੋਨੂੰ ਦਬੂਲੀਆਂ,ਬੀਰਧਰਮ ਸਿੰਘ ਭੋਲਾ ਸਿੰਘ,ਸੁਖਦੇਵ ਸਿੰਘ ਸੁੱਖਾ,ਬਲਦੇਵ ਸਿੰਘ, ਜਸਵੰਤ ਸਿੰਘ,ਗੱਜਣ ਸਿੰਘ,ਵਰਿੰਦਰ ਸਿੰਘ ਜੋਗਾ ਸਿੰਘ,ਗੁਰਮੁਖ ਸਿੰਘ ਆਦਿ ਹਾਜ਼ਿਰ ਸਨ

