ਕਪੂਰਥਲਾ ( ਗੌਰਵ ਮੜੀਆ ) ਪੀਰ ਬਾਬਾ ਮਸਤ ਦੋ ਰੁੱਖਾਂ ਵਾਲਾ ਜੀ ਦਾ ਸਲਾਨਾ ਮੇਲਾ ਪਿੰਡ ਲੱਖਣ ਕਲਾ ਡੇਰਾ ਹਮੀਰਾ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਮਦਨ ਮੋਹਨ ਜੀ ਦੱਸਿਆ ਕਿ ਇਹ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਪਿੰਡ ਤੇ ਐਨ ਆਰ ਆਈ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ
ਸੱਬ ਤੋਂ ਪਹਿਲਾਂ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਉਸ ਤੋਂ ਬਾਅਦ ਆਇਆ ਹੋਇਆ ਸੰਗਤਾਂ ਲਈ ਲੰਗਰ ਅਤੇ ਠੰਡੀ ਮਿੱਠੀ ਛਬੀਲ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਮੇਲੇ ਵਿੱਚ ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਮਾਨ, ਕਰਮਜੀਤ ਕੰਮੋ, ਦਲਵਿੰਦਰ ਦਿਆਲਪੁਰੀ ਸੁਖਦੇਵ ਗਿੱਲ, ਹੁਸਨਪ੍ਰੀਤ ਆਦਿ ਵੀ ਪੁੰਹਚ ਰਹੇ ਹਨ ਮੁੱਖ ਸੇਵਾਦਾਰ ਬਾਬਾ ਮਦਨ ਮੋਹਨ ਜੀ ਵਲੋਂ ਸਰਿਆਂ। ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੇਲੇ ਵਿੱਚ ਪੁੰਹਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ

