ਕਪੂਰਥਲਾ (ਗੌਰਵ ਮੜੀਆ) ਅੱਜ ਇੱਕ ਵਾਰ ਫੇਰ ਕਪੂਰਥਲੇ ਹਲਕੇ ਵਿੱਚ ਅਵੀ ਰਾਜਪੂਤ ਅਤੇ ਉਹਨਾਂ ਦੀ ਟੀਮ ਵੱਲੋ ਚੁੱਕੇ ਮਸਲੇ ਦੀ ਹੋਈ ਜਿੱਤ ਕਿਉਕਿ ਪਿਛਲੇ ਦਿਨੀਂ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਬਾਈਪਾਸ ਨੇੜੇ ਚੌਂਕ ਦੀ ਮਾੜੇ ਹਾਲਾਤ ਬਾਰੇ ਆਪਣੇ ਸ਼ੋਸ਼ਲ ਮੀਡੀਆ ਰਾਹੀ ਪ੍ਰਸ਼ਾਸ਼ਨ ਨੂੰ ਜਾਣੂ ਕਰਾਇਆ ਸੀ ਜਿਸ ਦੇ ਮੱਦੇ ਨਜ਼ਰ ਅਵੀ ਰਾਜਪੂਤ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤਕ ਇਸ ਵੱਡੇ ਮੋੜ ਦੀ ਮੁਰੰਮਤ ਕਰਵਾਉਣ ਦਾ ਅਲਟੀਮੇਟਮ ਦਿੱਤਾ ਸੀ
ਕਿ ਪ੍ਰਸ਼ਾਸਨ ਜੇ ਇਸ ਨੂੰ ਠੀਕ ਨਹੀਂ ਕਰਵਾਉਂਦਾ ਤਾਂ ਅਵੀ ਰਾਜਪੂਤ ਹਲਕੇ ਦੇ ਲੋਕਾ ਦੇ ਸਾਥ ਨਾਲ ਇਸ ਮੋੜ ਦੀ ਮੁਰੰਮਤ ਖੁਦ ਕਰਵਾਉਣਗੇ ਅਵੀ ਰਾਜਪੂਤ ਦੀ ਆਵਾਜ਼ ਨੂੰ ਕਪੂਰਥਲੇ ਹਲਕੇ ਦੀ ਆਵਾਜ਼ ਸਮਜ ਦੇ ਹੋਏ ਪ੍ਰਸ਼ਾਸਨ ਨੇ ਸੋਮਵਾਰ ਤਕ ਦੇ ਦਿੱਤੇ ਸਮੇਂ ਨੂੰ ਮੁੱਖ ਰੱਖਦਿਆਂ ਮੁਰਤਮਤ ਕਰਵਾਈ ਬਹੁਤ ਧੰਨਵਾਦ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਗਰਾਊਂਡ ਪਦਰ ਦੇ ਮਜਦੂਰਾਂ ਦਾ ਜਿਨ੍ਹਾਂ ਆਕੇ ਇਸ ਨੂੰ ਮੁਰੰਮਤ ਕੀਤਾ ਧੰਨਵਾਦ ਕਾਰਪੋਰੇਸ਼ਨ ਦੇ ਸੈਕਟਰੀ ਅਤੇ ਐਸ ਡੀ ਓ ਦਾ ਜਿਨ੍ਹਾਂ ਨੇ ਇਸ ਕੰਮ ਨੂੰ ਪੂਰਾ ਕਰਵਾਉਣ ਵਿੱਚ ਸਾਥ ਦਿੱਤਾ
ਅਤੇ ਅਵੀ ਰਾਜਪੂਤ ਨੇ ਇਸ ਮੌਕੇ ਕਪੂਰਥਲੇ ਹਲਕੇ ਦੇ ਸਾਰੇ ਲੋਕਾ ਦਾ ਧੰਨਵਾਦ ਕੀਤਾ ਕਿ ਤੁਸੀ ਸਬ ਮੇਰੀ ਆਵਾਜ਼ ਨੂੰ ਸ਼ੋਸ਼ਲ ਮੀਡੀਆ ਜ਼ਰੀਏ ਸੁੱਤੇ ਹੋਏ ਪ੍ਰਸ਼ਾਸ਼ਨ ਤੱਕ ਪਹੁੰਚਾਦੇ ਹੋ ਜਿਸ ਨੂੰ ਦੇਖ ਪ੍ਰਸ਼ਾਸ਼ਨ ਕੁੰਬਕਰਨੀ ਨੀਦ ਵਿੱਚੋ ਜਾਗ ਕੇ ਸਮੇਂ ਸਮੇਂ ਤੇ ਅਵੀ ਰਾਜਪੂਤ ਅਤੇ ਉਹਨਾਂ ਦੀ ਟੀਮ ਵੱਲੋ ਚੁੱਕੇ ਮਸਲੇ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਵੱਲ ਭੱਜਦੇ ਹਨ ਜਿਸ ਵਿੱਚ ਆਪਣੀ ਸਬ ਦੀ ਜਿੱਤ ਹੁੰਦੀ ਹੈ ਧੰਨਵਾਦ ਮੇਰੀ ਟੀਮ ਅਸ਼ੋਕ ਸ਼ਰਮਾ , ਮਨਜੀਤ ਸਿੰਘ ਕਾਲਾ , ਧੀਰਜ ਨਈਅਰ ,ਸੁਮੀਤ ਕਪੂਰ , ਕੁਲਦੀਪਕ ਧੀਰ , ਗੋਰਵ ਪੰਡਿਤ , ਰਜੇਸ਼ ਕੁਮਾਰ , ਤਜਿੰਦਰ ਲਵਲੀ , ਰਕੇਸ਼ , ਲਖਬੀਰ ਸਿੰਘ , ਅਮਿਤ ਅਰੋੜਾ , ਰੂਬਲ ਧੀਰ, ਗੋਲੂ, ਰਿੱਕੀ, ਉਦੈ, ਰੁਬਿਨ , ਰਾਜਬੀਰ, ਜੋ ਮੇਰਾ ਹਰ ਸਮੇ ਸਾਥ ਦਿੰਦੇ ਹਨ

