ਕਪੂਰਥਲਾ (ਗੌਰਵ ਮੜੀਆ)ਕਰਾਈਸਟ ਕਿੰਗ ਕਾਨਵੈਂਟ ਸਕੂਲ ਕਪੂਰਥਲਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਹਰਪਾਹੁਲ ਆਹਲੂਵਾਲੀਆ ਨੇ ਸੀ.ਆਈ.ਐਸ.ਸੀ.ਈ ਵਲੋਂ ਐਲਾਨੇ ਨਤੀਜੇ ਵਿਚ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਅਮਨਜੋਤ ਸਿੰਘ ਵਾਲੀਆ ਤੇ ਪੰਕਜ ਵਾਲੀਆ ਦੀ ਹੋਣਹਾਰ ਸਪੁੱਤਰੀ ਦਾ ਕਹਿਣਾ ਹੈ ਕਿ ਉਹ +2 ਦੀ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਲਾਅ ਕਰੇਗੀ |
ਜੁਡੀਸ਼ਰੀ ਵਿਚ ਜਾਣ ਦੀ ਚਾਹਵਾਨ ਹਰਪਾਹੁਲ ਆਹਲੂਵਾਲੀਆ ਦਾ ਕਹਿਣਾ ਹੈ ਕਿ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰੇਗੀ ਤੇ ਇਸ ਸਬੰਧੀ ਉਨ੍ਹਾਂ ਦੇ ਪਰਿਵਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਕੂਲ ਦੀ ਪਿ੍ੰਸੀਪਲ ਸਿਸਟਰ ਐਨ.ਸੀ. ਜੋਸ਼ ਦੀ ਅਗਵਾਈ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਉਹ ਇਸ ਮੁਕਾਮ ‘ਤੇ ਪੁੱਜੀ ਹੈ |
ਉਨ੍ਹਾਂ ਆਪਣੀ ਟਿਊਸ਼ਨ ਵਾਲੀ ਅਧਿਆਪਕਾ ਅਲੀਸ਼ਾ, ਆਯੂਸ਼ੀ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਨਾ ਹਰਜਿੰਦਰ ਸਿੰਘ, ਪਿਤਾ ਅਮਨਜੋਤ ਸਿੰਘ ਵਾਲੀਆ, ਮਾਤਾ ਪੰਕਜ ਵਾਲੀਆ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸਦਾ ਮੂੰਹ ਮਿੱਠਾ ਕਰਵਾਕੇ ਉਸਦੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਜ਼ਿਕਰਯੋਗ ਹੈ ਕਿ ਹਰਪਾਹੁਲ ਆਹਲੂਵਾਲੀਆ ਨੇ ਬਾਇਓਲੋਜੀ ਵਿਚੋਂ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ

