ਨਿਰਮਲ ਨਾਹਰ ਨੇ ਮਨੋਜ ਨਾਹਰ ਨੂੰ ਕੀਤਾ ਸਨਮਾਨਿਤ
ਕਪੂਰਥਲਾ (ਗੌਰਵ ਮੜੀਆ) ਭਾਰਤੀ ਜਨਤਾ ਪਾਰਟੀ ਐਸਸੀ ਮੋਰਚੇ ਵੱਲੋਂ ਮਨੋਜ ਕੁਮਾਰ ਨਾਹਰ ਪ੍ਰਧਾਨ ਬਸਪਾ (ਅੰਬੇਡਕਰ) ਦਾ ਸਰੋਪਾ ਪਹਿਨਾਕੇ ਸਨਮਾਨ ਕੀਤਾ ਗਿਆ ਅਤੇ ਜਲੰਧਰ ਜਿਮਨੀ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਇੰਦਰਇਕਬਾਲ ਸਿੰਘ ਅਟਵਾਲ ਨੂੰ ਸਮਰਥਨ ਦੇਣ ਲਈ ਮਨੋਜ ਕੁਮਾਰ ਨਾਹਰ ਦਾ ਧੰਨਵਾਦ ਕੀਤਾ ਗਿਆ
ਇਸ ਮੌਕੇ ਭਾਜਪਾ ਐਸ ਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ, ਭਾਜਪਾ ਐਸ ਸੀ ਮੋਰਚਾ ਪੰਜਾਬ ਦੇ ਸਟੇਟ ਬਾਡੀ ਮੇਂਬਰ ਸਰਦਾਰ ਮੋਹਿੰਦਰ ਸਿੰਘ ਬਲੇਰ, ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜਿਲਾ ਮੀਤ ਪ੍ਰਧਾਨ ਕਪੂਰਥਲਾ ਜਿਲਾ ਅਸ਼ੋਕ ਮਾਹਲਾ,ਸਰਦਾਰ ਬਲਵਿੰਦਰ ਸਿੰਘ, ਸਰਦਾਰ ਜੁਝਾਰ ਸਿੰਘ,ਸਰਦਾਰ ਬਲਦੇਵ ਸਿੰਘ ਆਦਿ ਸ਼ਾਮਿਲ ਸਨ

