ਕਪੂਰਥਲਾ( ਗੌਰਵ ਮੜੀਆ) ਜਿਲਾ ਕਪੂਰਥਲਾ ਪ੍ਰਸ਼ਾਸਨ ਦੁਆਰਾ ਗਣਤੰਤਰ ਦਿਵਸ ਮਨਾਇਆ ਗਿਆ ਜਿਥੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸਾਰੰਗਲ ਆਈ.ਏ.ਐਸ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਐਸ ਐਸ ਪੀ ਕਪੂਰਥਲਾ ਵੱਲੋ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ।
ਡੀਐਸਪੀ ਮਨਿੰਦਰਪਾਲ ਸਿੰਘ ਪੀਪੀਐਸ ਦੁਆਰਾ ਪਰੇਡ ਦੀ ਅਗਵਾਈ ਕੀਤੀ ਗਈ ਜਿਸ ਵਿੱਚ ਪੰਜਾਬ ਪੁਲਿਸ ਟੁਕੜੀਆਂ,ਹੋਮ ਗਾਰਡ,ਐਨ ਐਨ ਸੀ ਕੈਡਿਟਾ ਅਤੇ ਸਕੂਲੀ ਬੱਚਿਆਂ ਦੁਆਰਾ ਪਰੇਡ ਮਾਰਚ ਕੀਤਾ ਗਿਆ ਅਤੇ ਵੱਖ ਵੱਖ ਸਰਕਾਰੀ ਮਹਿਕਮਿਆਂ ਵਲੋਂ ਝਾਂਕੀਆ ਕੱਢੀਆਂ ਗਈਆਂ
ਇਸ ਦੌਰਾਨ ਨੰਬਰਦਾਰ ਰਬਿੰਦਰ ਸਿੰਘ ਪਿੰਡ ਲੱਖਣ ਕਲਾਂ ਕਪੂਰਥਲਾ ਨੂੰ ਇਮਾਨਦਾਰੀ,ਮੇਹਨਤ ਅਤੇ ਲਗਨ ਨਾਲ ਬੇਹਤਰੀਨ ਸੇਵਾਵਾਂ ਦੇਣ ਕਰਕੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਜਿਲਾ ਪ੍ਰਸ਼ਾਸਨ ਵਲੋਂ ਪ੍ਰਸ਼ੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ

