ਜਲੰਧਰ: 30 ਨਵੰਬਰ: ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਐਸ ਭੂਪਤੀ ਆਈ ਪੀ ਐੱਸ, ਜੀ ਦੇ ਆਦੇਸ਼ਾਂ ਅਨੁਸਾਰ ਪੁਲੀਸ ਲਾਈਨ ਤੋਂ ਕਿੳ ਆਰ ਟੀ ਰਿਜ਼ਰਵਾਂ ਦਾ ਅਚਾਨਕ ਮੌਕ ਡ੍ਰਿਲ ਡੈਮੋ ਲਿਆ ਗਿਆ ਤਾਂ ਜੋ ਅਚਨਚੇਤ ਲਾਅ ਐਂਡ ਆਰਡਰ ਦੀ ਸਥਿਤੀ ਆਉਣ ਤੇ ਘੱਟ ਤੋਂ ਘੱਟ ਟਾਈਮ ਤੇ ਮੋਬਲਾਇਜ ਕੀਤਾ ਜਾ ਸਕੇ ਚੈੱਕ ਕੀਤਾ ਗਿਆ।

ਪੁਲਿਸ ਅਧਿਕਾਰੀਆਂ ਕਰਮਚਾਰੀਆਂ ਨੂੰ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਚਾਨਕ ਲੋੜ ਪੈਣ ਤੇ ਤੁਰੰਤ ਕਾਰਵਾਈ ਕਿਸ ਤਰ੍ਹਾਂ ਕਰਨੀ ਹੈ। ਇਸ ਤੋਂ ਤੁਰੰਤ ਬਾਅਦ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਰਚ ਅਤੇ ਬੱਸਾਂ ਅਤੇ ਟ੍ਰੇਨਾਂ ਦੇ ਅੰਦਰ ਬਾਹਰ ਅਚਾਨਕ ਚੈਕਿੰਗ ਕਰਨ ਲਈ ਕਿੳ ਆਰ ਟੀ ਅਤੇ ਥਾਣਾ ਨੰਬਰ 3 ਅਤੇ ਥਾਣਾ ਨੰਬਰ 6 ਪੁਲਿਸ ਨਾਲ ਟੀਮਾਂ ਦਾ ਗਠਨ ਕਰਕੇ ਰਵਾਨਾ ਕੀਤਾ ਗਿਆ।

ਸਖਤ ਹਿਦਾਇਤਾਂ ਦਿੱਤੀਆਂ ਗਈਆਂ ਕਿ ਸ਼ੱਕੀ ਵਿਅਕਤੀਆਂ ਨੂੰ ਅਤੇ ਜੇ ਉਨ੍ਹਾਂ ਕੋਲ ਕੋਈ ਸਮਾਨ ਹੈ ਤਾਂ ਉਸ ਦੀ ਸੁਚੱਜੇ ਢੰਗ ਨਾਲ ਚੈਕਿੰਗ ਕਰਨ ਅਤੇ ਉਥੇ ਆਉਣ ਜਾਣ ਪ੍ਰਤੀ ਪੁੱਛ ਪੜਤਾਲ ਕੀਤੀ ਜਾਵੇ।

ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਆਮ ਜਨਤਾ ਨੂੰ ਅਪੀਲ ਕੀਤੀ ਕੀ ਉਹ ਪੁਲਿਸ ਦਾ ਸਹਿਯੋਗ ਕਰਨ, ਮਾੜੇ ਅਨਸਰਾਂ ਅਤੇ ਅਪਰਾਧ ਪ੍ਰਵਿਰਤੀ ਦੇ ਵਿਅਕਤੀਆਂ ਬਾਰੇ ਪੁਲਿਸ ਅਫਸਰਾਂਨ ਯਾਂ ਕੰਟਰੋਲ ਰੂਮ ਤੇ ਫੋਨ ਕਰਕੇ ਇਤਲਾਹ ਦੇਣ ।

