By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਜਾਬ ਪ੍ਰੈਸ ਕਲੱਬ ਵਿਖੇ ਮਨਾਇਆ ਗਿਆ ਪ੍ਰੈਸ ਦਿਵਸ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੰਜਾਬ ਪ੍ਰੈਸ ਕਲੱਬ ਵਿਖੇ ਮਨਾਇਆ ਗਿਆ ਪ੍ਰੈਸ ਦਿਵਸ
Jalandhar

ਪੰਜਾਬ ਪ੍ਰੈਸ ਕਲੱਬ ਵਿਖੇ ਮਨਾਇਆ ਗਿਆ ਪ੍ਰੈਸ ਦਿਵਸ

Talk Hindustan
Last updated: 2022/11/16 at 8:40 PM
Talk Hindustan
Share
2 Min Read
ਪੰਜਾਬ ਪ੍ਰੈਸ ਕਲੱਬ ਵਿਖੇ ਮਨਾਇਆ ਗਿਆ ਪ੍ਰੈਸ ਦਿਵਸ
SHARE

ਬੁਲਾਰਿਆਂ ਨੇ ਪੱਤਰਕਾਰੀ ਨੂੰ ਵੰਗਾਰ ਭਰਿਆ ਕਿੱਤਾ ਕਿਹਾ

ਜਲੰਧਰ, 16 ਨਵੰਬਰ -ਕੌਮੀ ਪ੍ਰੈਸ ਦਿਵਸ ਮੌਕੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੀਡੀਆ ਕਰਮੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਜਨਸੰਚਾਰ ਦੇ ਵਿਦਿਆਰਥੀ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ।

ਸਮਾਗਮ ਦੀ ਪ੍ਰਧਾਨਗੀ ਮੰਡਲ ‘ਚ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਦੁੱਗਲ, ਜਰਨੈਲ ਸਿੰਘ ਬੱਧਣ ਅਤੇ ਕੁਲਦੀਪ ਸਿੰਘ ਬੇਦੀ ਸ਼ਾਮਲ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਾਣਕ ਨੇ ਵਰਤਮਾਨ ਸਮੇਂ ‘ਚ ਪ੍ਰੈਸ ਨੂੰ ਦਰਪੇਸ਼ ਚੁਣੌਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ‘ਚ ਪੱਤਰਕਾਰੀ ਬਹੁਤ ਬਹਾਦਰੀ ਵਾਲਾ ਕਿੱਤਾ ਹੈ।

ਸਮਾਜ ‘ਚ ਫੈਲੀਆਂ ਕੁਰੀਤੀਆਂ, ਸਮਾਜ ਵਿਰੋਧੀ ਅਨਸਰਾਂ ਅਤੇ ਸੱਤਾ ਦੇ ਸਿਤਮਾਂ ਨਾਲ ਪੱਤਰਕਾਰਾਂ ਨੂੰ ਜੂਝਣਾ ਪੈਂਦਾ ਹੈ। ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰੈਸ ਕਾਉਂਸਿਲ ਆਫ ਇੰਡੀਆਂ ਦੇ ਸਥਾਪਨਾ ਦਿਵਸ ਨੂੰ ਕੌਮੀ ਪ੍ਰੈੱਸ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਵਰਤਮਾਨ ਸਮੇਂ ‘ਚ ਬਦਲੇ ਹਾਲਤ ਅਨੁਸਾਰ ਪ੍ਰੈਸ ਕਾਊਂਸਿਲ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਡਾ. ਕਮਲੇਸ਼ ਦੁੱਗਲ ਨੇ ਨਵੇਂ ਪੱਤਰਕਾਰਾਂ ਅਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਵਧੇਰੇ ਜਾਗਰੂਕ ਹੋਣ ਲਈ ਕਿਹਾ।

ਸਮਾਗਮ ਵਿਚ ਜਰਨੈਲ ਸਿੰਘ ਬੱਧਣ ਅਤੇ ਕੁਲਦੀਪ ਸਿੰਘ ਬੇਦੀ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਲਕੀਅਤ ਸਿੰਘ ਬਰਾੜ, ਜਸਵੀਰ ਸਿੰਘ ਸੋਢੀ, ਮਲਕੀਅਤ ਸਿੰਘ, ਸੁਕਰਾਂਤ ਸਫਰੀ, ਗੁਰਮੀਤ ਸਿੰਘ ਵਿਰਸਾ ਵਿਹਾਰ, ਰਣਜੀਤ ਸਿੰਘ ਸੋਢੀ, ਰਮੇਸ਼ ਭਗਤ, ਬੀਬੀ ਪੁਸ਼ਪਿੰਦਰ ਕੌਰ, ਅਮਰਜੀਤ ਸਿੰਘ ਨਿੱਝਰ ਤੇ ਹੋਰ ਪੱਤਰਕਾਰ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article कपूरथला में हुई भारतीय जनता पार्टी किसान मोर्चा की विशेष बैठक कपूरथला में हुई भारतीय जनता पार्टी किसान मोर्चा की विशेष बैठक
Next Article एलपीयू में तीन दिवसीय मेगा सांस्कृतिक उत्सव ‘स्पेक्ट्रा’ का आरम्भ एलपीयू में तीन दिवसीय मेगा सांस्कृतिक उत्सव ‘स्पेक्ट्रा’ का आरम्भ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?