ਕਪੂਰਥਲਾ (ਗੌਰਵ ਮੜੀਆ ) ਰੋਟਰੀ ਕੱਲਬ ਕਪੂਰਥਲਾ ਇਲੀਟ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਰਵੇਜ਼ ਨਗਰ ਵਿਖੇ ਸਕੂਲੀ ਬੱਚਿਆਂ ਨੂੰ ਗਰਮ ਸੂਟ ਵੰਡੇ ਗਏ ਇਸ ਮੌਕੇ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਪ੍ਰਧਾਨ ਅਮਰਜੀਤ ਸਿੰਘ ਸਡਾਨਾ ,ਸਕੱਤਰ ਰਾਹੁਲ ਅਨੰਦ, ਸੀਨੀਅਰ ਰੋਟੇਰੀਅਨ ਸੂਕੇਸ਼ ਜੋਸ਼ੀ ,ਮਨੋਜ ਅਰੋੜਾ MC, ਅਨੀਲ ਬਹਿਲ ,ਸਕੂਲ ਸਟਾਫ ਵੱਲੋਂ ਸ਼੍ਰੀ ਜਯੋਤੀ ਮਹਿੰਦਰੂ, ਮੁੱਖ ਅਧਿਆਪਕ, ਵਿਕਰਮ ਕੁਮਾਰ ਹਿੰਦੀ ਮਾਸਟਰ, ਹਰਵਿੰਦਰ ਸਿੰਘ ਇੰਚਾਰਜ ਐਲੀਮੈਂਟਰੀ ਸਕੂਲ ਨੇਂ
ਰੋਟਰੀ ਕੱਲਬ ਕਪੂਰਥਲਾ ਇਲੀਟ ਦੇ ਇਸ ਸਮਾਜਸੇਵੀ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸਾਰੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਸੱਡਾਨਾ ਨੇ ਕਿਹਾ ਕਿ ਰੋਟਰੀ ਕਲੱਬ ਇਲੀਟ ਵਲੋਂ ਸਮੇਂ ਸਮੇਂ ਤੇ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਇਸ ਤਰਾਂ ਦੇ ਉਪਰਾਲੇ ਕੀਤੇ ਹਨ। ਤੇ ਜਿਸ ਵਿਚ ਸਾਰੇ ਕਲੱਬ ਦੇ ਮੈਂਬਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ ਤੇ ਸਮਾਜ ਸੇਵੀ ਕਾਰਜਾਂ ਲਈ ਰੋਟਰੀ ਕਲੱਬ ਇਲੀਟ ਹਮੇਸ਼ਾ ਹੀ ਅੱਗੇ ਰਹਿੰਦਾ ਹੈ

