By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਆਰਮੀ ਇਲੈਵਨ, ਭਾਰਤੀ ਏਅਰ ਫੋਰਸ ਵਲੋਂ ਲੀਗ ਦੌਰ ਵਿੱਚ ਜਿੱਤਾਂ ਦਰਜ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਆਰਮੀ ਇਲੈਵਨ, ਭਾਰਤੀ ਏਅਰ ਫੋਰਸ ਵਲੋਂ ਲੀਗ ਦੌਰ ਵਿੱਚ ਜਿੱਤਾਂ ਦਰਜ
JalandharSports

39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਆਰਮੀ ਇਲੈਵਨ, ਭਾਰਤੀ ਏਅਰ ਫੋਰਸ ਵਲੋਂ ਲੀਗ ਦੌਰ ਵਿੱਚ ਜਿੱਤਾਂ ਦਰਜ

Talk Hindustan
Last updated: 2022/10/28 at 8:04 PM
Talk Hindustan
Share
4 Min Read
39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਆਰਮੀ ਇਲੈਵਨ,  ਭਾਰਤੀ ਏਅਰ ਫੋਰਸ ਵਲੋਂ ਲੀਗ ਦੌਰ ਵਿੱਚ ਜਿੱਤਾਂ ਦਰਜ
SHARE

ਭਾਰਤੀ ਨੇਵੀ ਅਤੇ ਏਐਸਸੀ ਦੀਆਂ ਟੀਮਾਂ ਲੀਗ ਦੌਰ ਵਿੱਚ ਪਹੁੰਚੀਆਂ

 

ਜਲੰਧਰ 28 ਅਕਤੂਬਰ :ਆਰਮੀ ਇਲੈਵਨ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 3-1 ਦੇ ਫਰਕ ਨਾਲ ਹਰਾ ਕੇ ਪੂਲ ਬੀ ਦੇ ਲੀਗ ਮੈਚ ਵਿੱਚ ਜਿੱਤ ਦਰਜ ਕਰਦੇ ਹੋਏ ਤਿੰਨ ਅੰਕ ਹਾਸਲ ਕਰ ਲਏ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਦੋ ਲੀਗ ਦੌਰ ਦੇ ਅਤੇ ਦੋ ਨਾਕ ਆਊਟ ਦੌਰ ਦੇ ਮੈਚ ਖੇਡੇ ਗਏ। ਲੀਗ ਦੌਰ ਦੇ ਦੂਜੇ ਮੈਚ ਵਿੱਚ ਪੂਲ਼ ਏ ਵਿੱਚ ਭਾਰਤੀ ਏਅਰ ਫੋਰਸ ਨੇ ਭਾਰਤੀ ਰੇਲਵੇ ਨੂੰ 3-1 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਜਦਕਿ ਏਐਸਸੀ ਬੰਗਲੌਰ ਅਤੇ ਇੰਡੀਅਨ ਨੇਵੀ ਦੀਆਂ ਟੀਮਾਂ ਆਪਣੇ ਆਪਣੇ ਮੈਚ ਜਿੱਤ ਕੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਗਈਆਂ।

ਪੂਲ ਏ ਦਾ ਲੀਗ ਮੈਚ ਪੰਜਾਬ ਐਂਡ ਸਿੰਧ ਬੈਂਕ ਅਤੇ ਆਰਮੀ ਇਲੈਵਨ ਦੇ ਦਰਮਿਆਨ ਖੇਡਿਆ ਗਿਆ। ਖੇਡ ਦੇ 6ਵੇ ਮਿੰਟ ਵਿਚ ਆਰਮੀ ਦੇ ਸਰੀਨ ਈ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਅਗਲੇ ਹੀ ਮਿੰਟ ਬੈਂਕ ਦੇ ਜਰਮਨਜੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਚੌਥੇ ਕਵਾਰਟਰ ਦੇ 54ਵੇਂ ਮਿੰਟ ਵਿੱਚ ਆਰਮੀ ਦੇ ਜਗਜੋਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 58ਵੇਂ ਮਿੰਟ ਵਿੱਚ ਆਰਮੀ ਦੇ ਪ੍ਰਤਾਪ ਸ਼ਿੰਦੇ ਨੇ ਗੋਲ ਕਰਕੇ ਸਕੋਰ 3-1 ਕਰਕੇ ਮੈਚ ਆਪਣੇ ਨਾਂਅ ਕੀਤਾ।

ਦਿਨ ਦੇ ਪਹਿਲੇ ਮੈਚ ਵਿੱਚ ਏ.ਐਸ.ਸੀ. ਬੰਗਲੁਰੂ ਨੇ ਕੈਗ ਨਵੀਂ ਦਿੱਲੀ ਨੂੰ 1-0 ਨਾਲ ਹਰਾਇਆ। ਖੇਡ ਦੇ 28 ਮਿੰਟ ਵਿੱਚ ਮਿਲੇ ਪਹਿਲੇ ਪੈਨਲਟੀ ਕਾਰਨਰ ਨੂੰ ਏ.ਐਸ.ਸੀ. ਦੇ ਕਪਤਾਨ ਗੁਰਪ੍ਰੀਤ ਸਿੰਘ ਨੇ ਗੋਲ ਵਿਚ ਤਬਦੀਲ ਕਰਕੇ ਆਪਣੀ ਟੀਮ ਨੂੰ 1-0 ਦੇ ਫਰਕ ਨਾਲ ਅੱਗੇ ਕਰ ਦਿੱਤਾ ਜੋਂ ਆਖਰੀ ਸਮੇਂ ਤਕ ਬਰਕਰਾਰ ਰਹੀ ।

ਦਿਨ ਦਾ ਦੂਸਰਾ ਮੈਚ ਇੰਡੀਅਨ ਨੇਵੀ ਮੁੰਬਈ ਅਤੇ ਆਰਮੀ (ਗਰੀਨ) ਵਿਚ ਖੇਡਿਆ ਗਿਆ ਜਿਸ ਵਿਚ ਦੋਵੇਂ ਹੀ ਟੀਮਾਂ ਨੇ ਸ਼ਾਨਦਾਰ ਤੇ ਤੇਜ ਤਰਾਰ ਹਾਕੀ ਦਾ ਪ੍ਰਦਰਸ਼ਨ ਕੀਤਾ। ਮੈਚ ਦੇ ਨਿਰਧਾਰਿਤ ਸਮੇਂ ਵਿੱਚ ਵਿਚ ਦੋਵੇਂ ਟੀਮਾਂ ਨੇ 3-3 ਗੋਲ ਕੀਤੇ ਜਦੋਂ ਕਿ ਥਲ ਸੈਨਾ ਦੇ ਸੁਸ਼ੀਲ ਧੰਨਵਰ ਮਿਲੀ ਪਨੇਲਟੀ ਸਟਰੋਕ ਨੂੰ ਗੋਲ ਵਿਚ ਤਬਦੀਲ ਕਰਨ ਵਿਚ ਅਸਫ਼ਲ ਰਿਹਾ । ਨਿਰਧਾਰਿਤ ਸਮੇਂ ਵਿੱਚ ਭਾਰਤੀ ਜਲ ਸੈਨਾ ਮੁੰਬਈ ਦੇ ਨਿਤੇਸ਼, ਸੁਸ਼ੀਲ ਧਨਵਰ ਅਤੇ ਸੁਸ਼ੀਲ ਅਤੇ ਆਰਮੀ (ਗਰੀਨ) ਦੇ ਸਿਮਰਨਦੀਪ ਸਿੰਘ, ਮਿਲਿਨ ਟੋਪੋ ਅਤੇ ਜੋਬਨਪ੍ਰੀਤ ਸਿੰਘ ਨੇ 3-3 ਗੋਲ ਕੀਤੇ । ਮੈਚ ਦਾ ਫੈਸਲਾ ਪੇਨਾਲਟੀ ਸ਼ੂਟ ਰਾਹੀਂ ਕੀਤਾ ਗਿਆ ਜਿਸ ਵਿਚ ਇੰਡੀਅਨ ਨੇਵੀ ਮੁੰਬਈ ਨੇ ਆਰਮੀ (ਗਰੀਨ) ਨੂੰ 7-5 ਨਾਲ ਹਰਾਕੇ ਜਿੱਤ ਹਾਸਿਲ ਕੀਤੀ ।

ਪੂਲ-ਏ ਦੇ ਲੀਗ ਪੜਾਅ ਦੇ ਮੈਚ ਵਿੱਚ ਭਾਰਤੀ ਹਵਾਈ ਸੈਨਾ, ਮੁੰਬਈ ਨੇ ਪਿਛਲੇ ਸਾਲ ਦੀ ਚੈਂਪੀਅਨ ਭਾਰਤੀ ਰੇਲਵੇ, ਦਿੱਲੀ ਨੂੰ 3-1 ਨਾਲ ਹਰਾਕੇ ਪੂਰੇ ਅੰਕ ਹਾਸਿਲ ਕੀਤੇ ਹਨ । ਭਾਰਤੀ ਰੇਲਵੇ ਨੂੰ ਖੇਡ ਦੇ 30 ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਡਿਫੈਂਡਰ ਪਰਮਪ੍ਰੀਤ ਸਿੰਘ ਨੇ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਅੱਧੇ ਸਮੇਂ ਤੱਕ ਭਾਰਤੀ ਰੇਲਵੇ 1-0 ਨਾਲ ਅੱਗੇ ਖੇਡ ਰਹੀ ਸੀ।

ਅੱਧੇ ਸਮੇਂ ਤੋਂ ਬਾਦ ਹਵਾਈ ਸੈਨਾ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਖੇਡ ਦੇ 42ਵੇਂ ਮਿੰਟ ਵਿਚ ਮਿਲੇ ਪੈਨਲਟੀ ਸਟਰੋਕ ਨੂੰ ਉਹਨਾਂ ਦੇ ਕਪਤਾਨ ਲਵਪ੍ਰੀਤ ਸਿੰਘ ਵੱਲੋਂ ਗੋਲ ਕਰਕੇ ਆਪਣੀ ਟੀਮ ਨੂੰ 1-1 ਬਰਾਬਰੀ ਉਪਰ ਕਰ ਦਿੱਤਾ । ਹਵਾਈ ਫੌਜ ਦੇ ਫਾਰਵਰਡ ਮਨੀਦ ਕੇਰਕਟਾ ਨੇ ਖੇਡ ਦੇ 46ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-1 ਦੀ ਲੀਡ ਦਿਵਾਈ ਜਦਕਿ ਖੇਡ ਦੇ ਆਖਰੀ ਸਮੇਂ ਵਿੱਚ ਫਾਰਵਰਡ ਰਾਹੁਲ ਕੁਮਾਰ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਹਵਾਈ ਫੌਜ ਟੀਮ ਨੂੰ 3-1 ਨਾਲ ਜਿੱਤ ਦਿਵਾਈ।

TAGGED: Sports
Share This Article
Facebook Twitter Whatsapp Whatsapp Telegram Copy Link
Share
Previous Article एनआरआई थानों में प्रवासी भारतीयों के मामलों को प्राथमिकता देकर उचित कार्यवाही सुनिश्चित की जाएगी – कुलदीप सिंह धालीवाल एनआरआई थानों में प्रवासी भारतीयों के मामलों को प्राथमिकता देकर उचित कार्यवाही सुनिश्चित की जाएगी – कुलदीप सिंह धालीवाल
Next Article 500 से अधिक कश्मीरी छात्रों ने लिया सेंट सोल्जर में दाखिला, मैनेजमेंट ने किया स्वागत 500 से अधिक कश्मीरी छात्रों ने लिया सेंट सोल्जर में दाखिला, मैनेजमेंट ने किया स्वागत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?