ਜਲੰਧਰ 1 ਅਕਤੂਬਰ (ਹਰਿੰਦਰ ਪਾਲ ) ਨੂੰ ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਕੱਚੇ ਮੁਲਾਜ਼ਮਾਂ ਵਲੋਂ ਆਊਟਸੋਰਸਿੰਗ ਦੀ ਭਰਤੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਵਿਖੇ ਡੀਪੂ ਪਰਧਾਨ ਗੁਰਪ੍ਰੀਤ ਸਿੰਘ ਭੁੱਲਰ ਸੱਤ ਪਾਲ ਸਿੰਘ ਸੱਤਾਂ ਜਰਨਲ ਸਕੱਤਰ ਚਾਨਣ ਸਿੰਘ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਆਊਟਸੋਰਸਿੰਗ ਭਰਤੀ ਬੰਦ ਕਰਨ ਅਤੇ ਹੁਣ ਵਿਧਾਨ ਸਭਾ ਵਿੱਚ ਠੇਕੇਦਾਰ ਬਾਹਰ ਕੱਢਣ ਦੇ ਬਿਆਨ ਦਿੱਤੇ ਜਾ ਰਹੇ ਹਨ ਉਸ ਦੇ ਉਲਟ ਟਰਾਂਸਪੋਰਟ ਵਿਭਾਗ ਪਨਬੱਸ ਅਤੇ PRTC ਵਿੱਚ ਆਊਟਸੋਰਸਿੰਗ ਦੀ ਭਰਤੀ ਰਿਸ਼ਵਤ ਲੈ ਕੇ ਕੀਤੀ ਜਾ ਰਹੀ ਹੈ

ਜਿਸ ਸਬੰਧੀ ਯੂਨੀਅਨ ਵਲੋਂ ਪ੍ਰੈੱਸ ਕਾਨਫਰੰਸ ਵਿੱਚ ਵੀ ਖੁਲਾਸੇ ਕੀਤੇ ਗਏ ਸਨ ਦੂਸਰੇ ਪਾਸੇ ਗੁਜਰਾਤ ਅਤੇ ਹੋਰ ਰਾਜਾਂ ਵਿੱਚ ਆਮ ਆਦਮੀ ਪਾਰਟੀ ਇਹ ਪ੍ਰਚਾਰ ਤੇ ਜ਼ੋਰ ਦੇ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਭਰਤੀ ਬੰਦ ਕੀਤੀ ਗਈ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਗਾਰੰਟੀ ਦੇ ਰੂਪ ਵਿੱਚ ਬਿਆਨ ਦੇ ਰਹੇ ਹਨ ਕਿ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਾਂਗੇ ਪਰ ਪੰਜਾਬ ਅੰਦਰ ਇਸ ਦੇ ਉਲਟ ਟਰਾਂਸਪੋਰਟ ਵਿਭਾਗ ਵਿੱਚ ਪਹਿਲਾਂ ਤੋਂ ਹੀ ਕੱਚੇ ਮੁਲਾਜ਼ਮਾਂ ਤੇ ਦੋ ਤਰ੍ਹਾਂ ਦੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਨਵੇਂ ਨੋਜੁਆਨਾਂ ਨੂੰ ਮਾਤਰ 9100 ਰੁਪਏ ਤਨਖ਼ਾਹ ਤੇ ਭਰਤੀ ਕਰ ਰਹੀ ਹੈ ਅਤੇ ਪਿਛਲੇ 10-10 ਸਾਲਾਂ ਤੋਂ ਠੇਕੇ ਤੇ ਲੱਗੇ ਮੁਲਾਜ਼ਮਾਂ ਨੂੰ ਨਜਾਇਜ਼ ਕੰਡੀਸ਼ਨਾ ਲਗਾ ਕੇ ਨੋਕਰੀ ਤੋਂ ਕੱਢਿਆ ਜਾ ਰਿਹਾ ਹੈ ਪਨਬੱਸ ਨੂੰ ਕੰਪਨੀ ਐਕਟ 1956 ਤਹਿ ਕੰਪਨੀ ਤਾਂ ਬਣਾਈਆਂ ਗਿਆ ਹੈ ਪ੍ਰੰਤੂ ਇਸ ਦੇ ਕੋਈ ਵੀ ਸਰਵਿਸ ਰੂਲ ਨਹੀਂ ਬਣਾਏ ਗਏ ਇਸ ਤੋਂ ਸਾਬਤ ਹੁੰਦਾ ਹੈ ਕਿ ਅਫ਼ਸਰਸ਼ਾਹੀ ਕੇਵਲ ਠੇਕੇਦਾਰ ਨਾਲ ਮਿਲਕੇ ਨੋਜੁਆਨਾਂ ਦਾ ਸ਼ੋਸਣ ਕਰਨ ਵਿੱਚ ਲੱਗੀ ਹੈ।ਹੁਣ ਨਵੀਂ ਸਰਕਾਰ ਵੀ ਉਸ ਹੀ ਰਸਤੇ ਤੇ ਚੱਲ ਰਹੀ ਹੈ ਜਿਸ ਤੋ ਆਪ ਸਰਕਾਰ ਦਾ ਦੋਹਰਾ ਚਿਹਰਾ ਸਾਫ ਨਜ਼ਰ ਆਉਂਦਾ ਹੈ ।
ਬਿਕਰਮ ਜੀਤ ਸਿੰਘ, ਜਸਵੰਤ ਸਿੰਘ ਰਾਮ ਚੰਦ ਸੁਖਦੇਵ ਸਿੰਘ, ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਯੂਨੀਅਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਸਮੇਤ ਹੋਰਮੰਗਾਂ ਤੇ ਸੰਘਰਸ਼ ਕਰ ਰਹੀ ਹੈ, ਨਵੀਂ ਬਣੀ ਸਰਕਾਰ ਨਾਲ (ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਸਬ ਕਮੇਟੀ,ਵਿੱਤ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ) ਨਾਲ ਮੀਟਿੰਗਾਂ ਵਿੱਚ ਯੂਨੀਅਨ ਵਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ,ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ, ਤਨਖ਼ਾਹ ਬਰਾਬਰ ਕਰਨ ਸਮੇਤ ਸਾਰੀਆਂ ਜਾਇਜ਼ ਮੰਗਾਂ ਦੇ ਸਾਰੇ ਤਰਕ ਸਬੂਤਾਂ ਸਮੇਤ ਪੇਸ਼ ਕੀਤੇ ਗਏ ਹਨ। ਮੀਟਿੰਗਾਂ ਵਿੱਚ ਯੂਨੀਅਨ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ, ਦੂਸਰੇ ਪਾਸੇ ਆਪ ਸਰਕਾਰ ਆਊਟਸੋਰਸਿੰਗ ਭਰਤੀ ਮੁਲਾਜ਼ਮ ਨੂੰ ਪੱਕਾ ਕਰਨ ਤੋਂ ਇਹ ਕਹਿ ਕੇ ਕਿ ਪੁਰਾਣੀਆਂ ਸਰਕਾਰਾ ਨੇ ਗਲਤ ਭਰਤੀਆ ਕੀਤੀਆਂ ਹਨ, ਨੋਜੁਆਨਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ ਇਹ ਭਰਤੀ ਕਿਸੇ ਪ੍ਰਕਿਰਿਆ ਤਹਿਤ ਨਹੀਂ ਹੈ ਪਾਸਾ ਵੱਟ ਰਹੀ ਹੈ ਜਦੋਂ ਕਿ ਹਰਿਆਣਾ ਸਰਕਾਰ ਵਲੋਂ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਅਪਣਾਉਣ ਲਈ ਇੱਕ ਵਿੰਗ ਬਣਾ ਕੇ ਸਾਰੇ ਮੁਲਾਜ਼ਮਾਂ ਨੂੰ ਉਸ ਵਿੰਗ ਤਹਿਤ ਸਰਕਾਰ ਨੇ ਆਪਣੇ ਅਧੀਨ ਕਰ ਲਿਆ ਹੈ ।ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈਣ ਨਾਲ ਠੇਕੇਦਾਰ ਬਾਹਰ ਕੱਢਣ ਨਾਲ 20 ਕਰੋੜ ਰੁਪਏ ਤੋਂ ਉਪਰ ਦੀ ਰਕਮ GST ਅਤੇ ਠੇਕੇਦਾਰ ਦੀ ਕਮਿਸ਼ਨ ਪਨਬੱਸ ਅਤੇ PRTC ਵਿਭਾਗ ਦੀ ਬਚਦੀ ਹੈ ਸਰਕਾਰ ਵਲੋਂ ਵਿਭਾਗਾਂ ਨੂੰ ਮੁਨਾਫੇ ਵਿੱਚ ਲਿਆਉਣ ਦੀ ਥਾਂ ਤੇ ਪਨਬੱਸ ਵਿੱਚ 1 ਅਕਤੂਬਰ ਨੂੰ ਚੰਡੀਗੜ੍ਹ ਡਿਪੂ ਵਿਖੇ ਫੇਰ ਤੋਂ ਆਊਟਸੋਰਸਿੰਗ ਦੀ ਭਰਤੀ ਕੀਤੀ ਜਾ ਰਹੀ ਹੈ ।ਪੰਜਾਬ ਅੰਦਰ ਠੇਕੇਦਾਰੀ ਸਿਸਟਮ ਹੋਣ ਕਾਰਨ ਪੱਕੀ ਨੋਕਰੀ ਨਾ ਹੋਣ ਕਾਰਨ ਨੋ ਜੁਆਨੀ ਬਾਹਰਲੇ ਦੇਸ਼ਾਂ ਨੂੰ ਭੱਜ ਰਹੀ ਹੈ ਇਸ ਲਈ ਯੂਨੀਅਨ ਵਲੋਂ ਪੰਜਾਬ ਦੇ ਨੋਜੁਆਨਾਂ ਨੂੰ ਆਊਟਸੋਰਸਿੰਗ ਰਾਹੀਂ ਹੋਣ ਵਾਲੇ ਸ਼ੋਸ਼ਣ ਤੋਂ ਬਚਾਉਣ ਲਈ ਪੱਕੀ ਭਰਤੀ ਮਹਿਕਮਾ ਆਪ ਕਰੇ। ਇਸ ਮੰਗ ਤੇ ਅੱਜ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ।

