ਕਰਤਾਰਪੁਰ 13 ਸਤੰਬਰ (ਜਸਵੰਤ ਵਰਮਾ ) ਸਾਬਕਾ SSP ਰਜਿੰਦਰ ਸਿੰਘ (ਹਲਕਾ ਇੰਚਾਰਜ, ਕਾਂਗਰਸ ਪਾਰਟੀ ਕਰਤਾਰਪੁਰ) ਦੀ ਯੋਗ ਅਗਵਾਈ ਹੇਠ ਕਰਤਾਰਪੁਰ ਸ਼ਹਿਰੀ ਕਾਂਗਰਸ ਨੂੰ ਨਵੀਂ ਊਰਜਾ ਦਿੰਦਿਆਂ ਪ੍ਰਮੁੱਖ ਨਿਯੁਕਤੀਆਂ ਕੀਤੀਆਂ ਗਈਆਂ ਹਨ। ਅੱਜ ਕਰਤਾਰਪੁਰ ਦੇ ਵਿਕਾਸ ਦਫ਼ਤਰ ਵਿਖੇ ਕਾਂਗਰਸ ਪਾਰਟੀ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੇ ਸਮੂਹ ਸੀਨੀਅਰ ਲੀਡਰਾਂ ਅਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੇਠ ਲਿਖੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ:
ਰੂਪਿੰਦਰ ਸਿੰਘ ਬੋਨੀ – ਯੂਥ ਪ੍ਰਧਾਨ, ਕਰਤਾਰਪੁਰ ਸ਼ਹਿਰੀ ਕਾਂਗਰਸ,ਪਲਵਿੰਦਰ ਸਿੰਘ ਨਾਗੀ –ਚੇਅਰਮੈਨ, OBC ਸੈੱਲ (ਕਾਂਗਰਸ),ਸੁਖਪ੍ਰੀਤ ਸਿੰਘ ਨੂੰ ਯੂਥ ਵਾਈਸ ਪ੍ਰਧਾਨ ਕਰਤਾਰਪੁਰ ਸ਼ਹਿਰੀ ਇਸ ਮੌਕੇ ਹਲਕਾ ਇੰਚਾਰਜ ਸਾਬਕਾ SSP ਰਜਿੰਦਰ ਸਿੰਘ ਨੇ ਨਵ-ਨਿਯੁਕਤ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਕਰਤਾਰਪੁਰ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੰਵਰ ਸਰਾਏ (ਵਾਈਸ ਪ੍ਰੈਜ਼ੀਡੈਂਟ, ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ) ਅਤੇ ਹਰਵਿੰਦਰ ਸਿੰਘ ਸੰਘਾ (ਯੂਥ ਪ੍ਰਧਾਨ, ਕਰਤਾਰਪੁਰ) ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਹਨਾਂ ਨਵੀਆਂ ਨਿਯੁਕਤੀਆਂ ਨਾਲ ਕਾਂਗਰਸ ਪਾਰਟੀ ਹਲਕਾ ਕਰਤਾਰਪੁਰ ਵਿੱਚ ਵੱਡਮੁੱਲੀ ਮਜ਼ਬੂਤੀ ਨਾਲ ਜਨ-ਜਨ ਨਾਲ ਜੁੜੇਗੀ।
ਸਮਾਗਮ ਵਿੱਚ ਹਾਜ਼ਰ ਪ੍ਰਮੁੱਖ ਆਗੂ:
ਅਰਵਿੰਦ ਢਾਂਡਾ (ਚੇਅਰਮੈਨ SC ਵਿੰਗ ਜਲੰਧਰ), ਹੀਰਾ ਲਾਲ ਖੋਸਲਾ (ਵਾਈਸ ਚੇਅਰਮੈਨ SC ਵਿੰਗ), ਬਾਲ ਕ੍ਰਿਸ਼ਨ ਬਾਲੀ ਸਾਬਕਾ ਕੌਂਸਲਰ, ਰਾਜੀਵ ਢਾਂਡਾ, ਜੱਸੀ ਭੁੱਲਰ (ਸੀਨੀਅਰ ਕਾਂਗਰਸੀ ਲੀਡਰ, ਜਲੰਧਰ), ਰੇਨੂ ਸੇਠ (ਪ੍ਰਧਾਨ ਮਹਿਲਾ ਕਾਂਗਰਸ ਜਲੰਧਰ), ਹਰਬੰਸ ਕੌਰ (ਪ੍ਰਧਾਨ ਮਹਿਲਾ ਕਾਂਗਰਸ ਕਰਤਾਰਪੁਰ), ਅੰਜੂ ਵਿਸ਼ਿਸ਼ਟ (ਵਾਈਸ ਚੇਅਰਮੈਨ SC ਵਿੰਗ ਜਲੰਧਰ), ਐਡਵੋਕੇਟ ਵਰਿੰਦਰ ਸ਼ਰਮਾ, ਕੌਂਸਲਰ ਅਸ਼ੋਕ ਕੁਮਾਰ, ਕੌਂਸਲਰ ਡਿੰਪਲ ਕਪੂਰ, ਨਰੇਸ਼ ਸੌਗੀ (ਪ੍ਰਧਾਨ ਕਾਂਗਰਸ ਸੇਵਾ ਦਲ ਜਲੰਧਰ), ਮਨੋਜ ਫੌਜੀ, ਸੋਢੀ ਬਮੋਤਰਾ, ਬਾਂਕੇ ਲਾਲ, ਸ਼ਕਤੀ ਕੁਮਾਰ, ਲਾਡੀ ਖੋਸਾ, ਮਨਮੋਹਨ ਸਿੰਘ ਭੁੱਲਰ, ਕੁਲਵਿੰਦਰ ਭੁੱਲਰ, ਕਾਲਾ ਸੂਰੀ, ਧਿਆਨ ਸਿੰਘ ਟਾਲੀ, ਨਾਥੀ ਸਨੌਤਰਾ, ਨਰਿੰਦਰ ਸਿੰਘ ਨੰਦੀ, ਪੱਪੂ ਪਹਿਲਵਾਨ, ਰਾਜਾ ਹਸਨ ਮੁੱਡਾ, ਸਰਬਜੀਤ ਬਾਬਾ (ਦਫ਼ਤਰ ਸਕੱਤਰ), ਤੇਜੀ, ਭੋਲਾ ਤੇ ਆਦਿ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ।

