ਕਰਤਾਰਪੁਰ 24 ਅਗਸਤ (ਜਸਵੰਤ ਵਰਮਾ ) ਕਰਤਾਰਪੁਰ ਦੇ ਮੁਹੱਲਾ ਮਲਣਾ ਨਿਵਾਸੀ ਨੇਹਾ ਜੋ ਕਿ ਧੂਰੀ ਦੀ ਰਹਿਣ ਵਾਲੀ ਸੀ ਅਤੇ ਕਰਤਾਰਪੁਰ ਦੀ ਨੂੰਹ ਸੀ ਨੂੰ ਉਸ ਦੇ ਸਹੁਰੇ ਪਰਿਵਾਰ ਜਿਸ ਵਿੱਚ ਉਸਦੇ ਪਤੀ, ਸਸ ਨੇ ਨੇਹਾ ਨੂੰ ਜਹਰੀਲੀ ਫਾਈਨਲ ਪਿਲਾ ਕੇ ਮਾਰ ਦੇਣ ਦੇ ਦੋਸ਼ ਲੱਗੇ ਹਨ। ਪਰਿਵਾਰ ਅਨੁਸਾਰ ਨੇਹਾ ਨੇ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਸਿਆਸੀ ਦਬਾਅ ਹੇਠ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਸ਼ਹਿਰ ਨਿਵਾਸੀਆਂ ਨੇ ਨੇਹਾ ਦੇ ਪਰਿਵਾਰ ਨੂੰ ਅਤੇ ਉਸ ਦੀ ਬੇਟੀ ਕਿਆਰਾ ਨੂੰ ਇਨਸਾਫ ਦਿਵਾਉਣ ਲਈ ਕਿਲਾ ਕੋਠੀ ਚੌਕ ਕਰਤਾਰਪੁਰ ਤੋਂ ਰੋਸ ਮਾਰਚ ਕੱਢਿਆ ਅਤੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਕਿਲਾ ਕੋਠੀ ਚੌਂਕ ਵਿੱਚ ਹੀ ਆ ਕੇ ਸਮਾਪਤ ਹੋਇਆ ਇਸ ਰੋਸ ਮਾਰਚ ਵਿੱਚ ਪੁਲਿਸ ਅਤੇ ਬੱਸੀ ਪਰਿਵਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ।
ਇਸ ਰੋਸ ਮਾਰਚ ਵਿੱਚ ਸ਼ਹਿਰ ਦੀਆਂ ਕਈ ਸਿਆਸੀ ਪਾਰਟੀਆਂ ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਵਿੱਚ ਰਜਿੰਦਰ ਸਿੰਘ ਰਿਟਾਇਰਡ ਐਸਐਸਪੀ, ਮਹਿੰਦਰ ਸਿੰਘ ਕੇਪੀ , ਕਸ਼ਮੀਰ ਸਿੰਘ ਘੁੱਗਸ਼ੋਰ, ਚਰਨਜੀਤ ਸਿੰਘ ਚੰਨੀ, ਹਰਵਿੰਦਰ ਸਿੰਘ ਰਿੰਕੂ, ਪੰਕਜ ਕਲਿਆਣ, ਬੀਬੀ ਕੁਲਵਿੰਦਰ ਕੌਰ,ਰੇਨੂ ਭਾਰਦਵਾਜ, ਹਰਬੰਸ ਕੌਰ, ਰੇਨੂ ਸੇਠ, ਸੋਨੀਆ ਉਭੀ, ਬਚਨ ਸਿੰਘ, ਪਵਨ ਸ਼ਰਮਾ, ਜੱਸੀ ਭੁੱਲਰ, ਬਾਲ ਮੁਕੰਦ ਬਾਲੀ, ਨਰੇਸ਼ ਗੋਰਾ, ਅਰਵਿੰਦ ਢੱਡਾ, ਮਨਜੀਤ ਸਿੰਘ,ਸੇਵਾ ਸਿੰਘ, ਵੀਰ ਕੁਮਾਰ, ਸਰਬਜੀਤ ਬਾਵਾ, ਮਨੋਹਰ ਲਾਲ, ਗੁਰਦੇਵ ਸਿੰਘ ਬਿੱਲਾ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ, ਤਨਵੀਰ ਸਿੰਘ, ਪੱਪੂ ਪਹਿਲਵਾਨ, ਅਭੈ ਸਬਰਵਾਲ, ਸ਼ੈਲੀ ਮਹਾਜਨ, ਅਮਨ ਸ਼ਰਮਾ, ਜਸਬੀਰ ਜੱਸੀ, ਦਲਜੀਤ ਕੌਰ, ਬਲਵਿੰਦਰ ਕੌਰ, ਹਨੀ ਭਾਰਦਵਾਜ, ਸੰਦੀਪ ਭਾਟੀਆ, ਰਿਕੀ ਸੇਠ, ਬਲਵਿੰਦਰ ਬੁੱਗਾ ਆਦੀ ਵੱਡੀ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ।

