By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੁਲਿਸ ਜ਼ਬਰ ਖਿਲਾਫ਼ ਕਰਤਾਰਪੁਰ ਰਿਹਾ ਮੁਕੰਮਲ ਬੰਦ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੁਲਿਸ ਜ਼ਬਰ ਖਿਲਾਫ਼ ਕਰਤਾਰਪੁਰ ਰਿਹਾ ਮੁਕੰਮਲ ਬੰਦ
Jalandhar

ਪੁਲਿਸ ਜ਼ਬਰ ਖਿਲਾਫ਼ ਕਰਤਾਰਪੁਰ ਰਿਹਾ ਮੁਕੰਮਲ ਬੰਦ

Talk Hindustan
Last updated: 2026/07/27 at 8:19 PM
Talk Hindustan
Share
3 Min Read
ਪੁਲਿਸ ਜ਼ਬਰ ਖਿਲਾਫ਼ ਕਰਤਾਰਪੁਰ ਰਿਹਾ ਮੁਕੰਮਲ ਬੰਦ
SHARE

ਕਰਤਾਰਪੁਰ,27 ਜੁਲਾਈ,(ਜਸਵੰਤ ਵਰਮਾ ) ਸਫ਼ਾਈ ਸੇਵਕਾਂ ਦੀ ਕੰਮ ਛੋੜ ਹੜਤਾਲ ਨੂੰ ਅਸਫ਼ਲ ਬਣਾਉਣ ਲਈ ਸੂਬਾ ਸਰਕਾਰ ਦੇ ਇਸ਼ਾਰੇ ਉੱਤੇ ਬਰਨਾਲਾ ਪੁਲਿਸ ਵਲੋਂ ਸਫ਼ਾਈ ਸੇਵਕ ਭੈਣਾਂ ਅਤੇ ਭਰਾਵਾਂ ਉੱਪਰ ਅੰਨ੍ਹੇਵਾਹ ਜ਼ਬਰ ਕਰਨ ਖਿਲਾਫ਼ ਅਤੇ ਜ਼ਿੰਮੇਵਾਰ ਡੀ ਐੱਸ ਪੀ ਅਤੇ ਐੱਸ ਐੱਚ ਓ ਬਰਨਾਲਾ ਵਿਰੁੱਧ ਇਰਾਦਾ ਕਤਲ ਤੇ ਐੱਸ ਸੀ, ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਅੱਜ ਵਾਲਮੀਕਿ ਭਾਈਚਾਰੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਅਨੁਸਾਰ ਕਰਤਾਰਪੁਰ ਸ਼ਹਿਰ ਮੁਕੰਮਲ ਬੰਦ ਰਿਹਾ।

ਉੱਧਰ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਵਲੋਂ ਕੰਮ ਛੋੜ ਹੜਤਾਲ ਕਰਕੇ ਸ਼ਹਿਰ ਚ ਮੁਜ਼ਾਹਰਾ ਕਰਦਿਆਂ ਨਗਰ ਕੌਂਸਲ ਦਫ਼ਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ, ਘੱਟੋਂ ਘੱਟ ਉਜਰਤ ਕਾਨੂੰਨ ਅਨੁਸਾਰ ਤਨਖ਼ਾਹ ਤੇ ਭੱਤੇ, ਠੇਕੇਦਾਰੀ ਸਿਸਟਮ ਬੰਦ ਕਰਨ, ਦੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ  ਸੂਬਾ ਸਰਕਾਰ ਵਲੋਂ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦੀਆਂ ਮੰਗਾਂ ਮੰਨਣ ਦੀ ਥਾਂ ਚੱਲ ਰਹੇ ਸੰਘਰਸ਼ ਨੂੰ ਲਾਠੀ ਗੋਲੀ ਦੇ ਜ਼ੋਰ ਅਸਫ਼ਲ ਬਣਾਉਣ ਲਈ ਪੰਜਾਬ ਰਾਜ ਨੂੰ ਪੁਲਿਸ ਰਾਜ ਚ ਤਬਦੀਲ ਕਰਨ ਦੇ ਫੁਰਮਾਨ ਜਾਰੀ ਕੀਤੇ ਗਏ।

ਉਨ੍ਹਾਂ ਕਿਹਾ ਕਿ ਦਿੱਲੀ ਜੰਤਰ ਮੰਤਰ ਵਿਖੇ ਫਾਸ਼ੀਵਾਦੀ ਆਰ ਐੱਸ ਐੱਸ ਭਾਜਪਾ ਹਕੂਮਤ ਵਲੋਂ ਵਿਦਿਆਰਥੀਆਂ ਨੌਜਵਾਨਾਂ ਉੱਤੇ ਕੀਤੇ ਜ਼ਬਰ ਦੀ ਨਿਖੇਧੀ ਕਰਨ ਦਾ ਪਾਖੰਡ ਕਰਨ ਵਾਲੀ ਭਗਵੰਤ ਮਾਨ ਸਰਕਾਰ ਵਲੋਂ ਬਿਜਲੀ ਮੁਲਾਜ਼ਮਾਂ ਉੱਤੇ ਪਟਿਆਲਾ, ਮਗਨਰੇਗਾ ਮੁਲਾਜ਼ਮਾਂ ‘ਤੇ ਖੰਨਾ ਤੋਂ ਬਾਅਦ ਸਫ਼ਾਈ ਸੇਵਕਾਂ ਉੱਤੇ ਸੰਗਰੂਰ ਵਿਖੇ ਲਾਠੀਚਾਰਜ ਕਰਨ ਨਾਲ ਮਨ ਨਹੀਂ ਭਰਿਆ ਤਾਂ ਬਰਨਾਲਾ ਵਿਖੇ ਸਫ਼ਾਈ ਸੇਵਕ ਭੈਣਾਂ ਅਤੇ ਭਰਾਵਾਂ ਨੂੰ ਜਾਨ ਲੈਣ ਦੀ ਨੀਅਤ ਨਾਲ ਅੰਨ੍ਹੇਵਾਹ ਲਾਠੀਚਾਰਜ ਦਾ ਸ਼ਿਕਾਰ ਬਣਾਇਆ ਗਿਆ । ਮੁੱਖ ਮੰਤਰੀ ਦੇ ਮਨ ਵਿੱਚ ਇਸ ਕਦਰ ਜਾਤੀ ਨਫ਼ਰਤ ਪਈ ਹੈ, ਮੁੱਖ ਮੰਤਰੀ ਨੇ ਇਸ ਮਸਲੇ ਉੱਤੇ ਜ਼ੁਬਾਨ ਤੱਕ ਨਹੀਂ ਖੋਲੀ ਅਤੇ ਜ਼ਿੰਮੇਵਾਰ ਡੀ ਐੱਸ ਪੀ ਅਤੇ ਐੱਸ ਐੱਚ ਓ ਬਰਨਾਲਾ ਖਿਲਾਫ਼ ਇਰਾਦਾ ਕਤਲ ਤੇ ਐੱਸ ਸੀ ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ।

ਹੋਰ ਤਾਂ ਹੋਰ ਐੱਸ ਸੀ ਰਿਜ਼ਰਵੇਸ਼ਨ ਦਾ ਲਾਹਾ ਲੈ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸੱਤਾਧਾਰੀ ਧਿਰ ਝਾੜੂ ਪਾਰਟੀ ਮੰਤਰੀਆਂ,ਵਿਧਾਇਕਾਂ ਦੀ  ਜ਼ੁਬਾਨ ਨੂੰ ਵੀ ਤਾਲਾ ਲੱਗਾ ਹੋਇਆ ਹੈ। ਜਿਸ ਕਰਕੇ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਵੱਸਦੇ ਇਨਸਾਫ਼ ਪਸੰਦ ਲੋਕਾਂ ਅਤੇ ਜਥੇਬੰਦੀਆਂ ਦੇ ਮਨਾਂ ਅੰਦਰ ਡਾਢਾ ਰੋਸ ਪਾਇਆ ਜਾ ਰਿਹਾ ਹੈ। ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ 8 ਜੁਲਾਈ ਤੋਂ ਕੰਮ ਛੋੜ ਹੜਤਾਲ ਕਰਕੇ ਕੀਤੇ ਜਾ ਰਹੇ ਸੰਘਰਸ਼ ਨੂੰ ਤੇਜ਼ ਕਰਦਿਆਂ 30 ਜੁਲਾਈ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪੰਜਾਬ ਭਰ ਚ 30 ਜੁਲਾਈ ਨੂੰ ਪੰਜਾਬ ਬੰਦ ਚ ਵੱਡੀ ਗਿਣਤੀ ਸ਼ਮੂਲੀਅਤ ਕਰਨ ਦਾ ਆਪਣੇ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਗਿਆ।

ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਵਿਸ਼ਵਾਸ ਕੁਮਾਰ ਗਿੱਲ, ਅਸ਼ਵਨੀ ਸੱਭਰਵਾਲ,ਵਿਜੈ ਕੁਮਾਰ ਗਿੱਲ, ਸ਼ਮੀਰ ਨਾਹਰ,ਵਿਵੇਕ ਕੇਸਰ, ਬੀਬੀ ਹਰਪ੍ਰੀਤ, ਸੰਜੂ ਸੱਭਰਵਾਲ, ਮੋਨੂੰ ਸੋਧੀਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਆਦਿ ਨੇ ਸੰਬੋਧਨ ਕੀਤਾ।

TAGGED: Protest
Share This Article
Facebook Twitter Whatsapp Whatsapp Telegram Copy Link
Share
Previous Article मैंने जिम्मेदारी से कभी मुंह नहीं मोड़ा…’, शिक्षा मंत्री के पद से धर्मेंद्र प्रधान का इस्तीफा मैंने जिम्मेदारी से कभी मुंह नहीं मोड़ा…’, शिक्षा मंत्री के पद से धर्मेंद्र प्रधान का इस्तीफा
Next Article प्राचीन शिव मंदिर में 49वें मासिक संकीर्तन में भजनों पर झूमे श्रद्धालु प्राचीन शिव मंदिर में 49वें मासिक संकीर्तन में भजनों पर झूमे श्रद्धालु
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?