ਕਰਤਾਰਪੁਰ 16 ਜੂਨ( ਜਸਵੰਤ ਵਰਮਾ )ਚੀਫ ਪੈਟਰਨ ਅਨਿਲ ਵਰਮਾ, ਐਡਵਾਈਜ਼ਰ ਸ਼ਿਵ ਕੁਮਾਰ ਵਰਮਾ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਧਾਨ ਚਰਨਜੀਤ ਸਿੰਘ ਪੁਰੇਵਾਲ ਤੇ ਪਵਨ ਧੀਮਾਨ ਦੀ ਦੇਖਰੇਖ ਅਧੀਨ ਚਲ ਰਹੇ ਸ਼ਹੀਦ -ਏ -ਆਜ਼ਮ ਭਗਤ ਸਿੰਘ ਸਪੋਰਟਸ ਅਤੇ ਸਭਿਆਚਾਰਕ ਕਲੱਬ, ਕਰਤਾਰਪੁਰ, ਜਲੰਧਰ ਨੇ ਅੱਜ ਦੋ ਸਖਸ਼ੀਅਤਾਂ, ਗਗਨ ਛਾਬੜਾ ਅਤੇ ਜਤਿਨ ਸ਼ਰਮਾ ਨੂੰ ਸਨਮਾਨਿਤ ਕਰਕੇ ਮਾਨ ਮਹਿਸੂਸ ਕੀਤਾ|
ਕਲੱਬ ਦੇ ਜਰਨਲ ਸਕੱਤਰ ਜਗਤਾਰ ਸਿੰਘ ਸਰਾਏ (ਚੰਦਰਾ ਸਰਾਏ ) ਨੇ ਦੱਸਿਆ ਕਿ ਜੀ. ਟੀ. ਰੋਡ ਨਾਲ ਲਗਦੇ ਹਾਲੀਵੁੱਡ ਹੋਟਲ ਵਿਖੇ ਕਲੱਬ ਵੱਲੋਂ ਸਨਮਾਨ ਸਮਾਰੋਹ ਰੱਖਿਆ ਗਿਆ, ਜਿਸ ਵਿੱਚ ਗਗਨ ਛਾਬੜਾ ਨੂੰ ਅਰੋੜਾ ਖੱਤਰੀ ਵੈਲਫ਼ੇਅਰ ਦੇ ਵਾਇਸ ਚੇਅਰਮੈਨ ਬਣਨ ਤੇ ਅਤੇ ਜਤਿਨ ਸ਼ਰਮਾ ਯੁਵਾ ਅਵਸਥਾ ਵਿੱਚ ਵਾਰਡ ਨੰਬਰ -2 ਵਿੱਚ ਕੌਂਸਲਰ ਬਣਨ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਪ੍ਰਿੰਸ ਅਰੋੜਾ, ਜੱਸੀ ਚਾਹਲ, ਗਗਨਦੀਪ ਸਿੰਘ ਪੁਰੇਵਾਲ, ਮਾਂ ਭਗਵਤੀ ਸੇਵਾ ਸਮਿਤੀ ਦੇ ਚੇਅਰਮੈਨ ਧੀਰਜ ਸਕਸੈਨਾ, ਹਰਸ਼ ਕੁਮਾਰ, ਮੰਨੂ ਛਾਬੜਾ, ਸੰਨੀ ਛਾਬੜਾ, ਗਣਤਵ ਕਾਲੀਆ, ਨਿਤਿਨ ਅਗਰਵਾਲ, ਅਨਿਲ ਸ਼ਰਮਾ, ਆਸ਼ੀਸ਼ ਛਾਬੜਾ, ਮਾਨਵ ਛਾਬੜਾ, ਲੱਕੀ ਅਟਵਾਲ, ਰਾਜ ਕੁਮਾਰ ਅਰੋੜਾ ਰਾਜੂ, ਨੀਰਜ ਸੂਰੀ, ਰਾਹੁਲ ਸ਼ਰਮਾ , ਅਗਮਜੋਤ ਸਿੰਘ, ਜਤਿੰਦਰਪਾਲ ਸਿੰਘ ਨਾਰੰਗ, ਸਤਿਨਾਮ ਸਿੰਘ ਵਿਰਦੀ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਹੀਰਾ ਛਾਬੜਾ, ਮੁਨੀਸ਼ ਓਹਰੀ, ਸ ਕਰਮਵੀਰ ਸਿੰਘ, ਓਂਕਾਰ ਸਿੰਘ, ਜਗਜੀਤ ਸਿੰਘ, ਸ੍ਰੀ ਨਰਿੰਦਰ ਸ਼ਰਮਾ, ਸਾਹਿਲ ਸ਼ਰਮਾ ਅਤੇ ਹੋਰ ਸਭ ਸ਼ਹੀਦ -ਏ -ਆਜ਼ਮ ਭਗਤ ਸਿੰਘ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ |

