ਕਰਤਾਰਪੁਰ 19 ਮਈ (ਜਸਵੰਤ ਵਰਮਾ ) ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਲੰਧਰ ਦੇ ਛੇਵੀਂ ਤੋੰ ਬਾਹਰਵੀਂ ਜਮਾਤ ਤਕ ਦੇ 47 ਬੱਚਿਆਂ ਨੂੰ ਸ੍ਰੀ ਸਹਿਜ ਪਾਠ ਆਰੰਭ ਕਰਾਏ ਗਏ |ਸੰਗੀਤ ਅਧਿਆਪਕ ਸ. ਜਗਤਾਰ ਸਿੰਘ ਨੇ 47 ਬੱਚਿਆਂ ਨਾਲ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖ਼ੇ ਹਾਜ਼ਰੀ ਭਰੀ ਤੇ ਅਰਦਾਸ ਬੇਨਤੀ ਕਰਕੇ ਬੱਚਿਆਂ ਦੇ ਸ੍ਰੀ ਸਹਿਜ ਪਾਠ ਰਖਵਾਏ |
ਇਹਨਾਂ ਬੱਚਿਆਂ ਨੂੰ ਸ੍ਰੀ ਸਹਿਜ ਪਾਠ ਸੰਸਥਾ ਵੱਲੋਂ ਸੈਂਚੀ ਸਾਹਿਬ ਭੇਟਾ ਰਹਿਤ ਦਿੱਤੇ ਗਏ, ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਨੇ ਇਸ ਧਾਰਮਿਕ ਉਪਰਾਲੇ ਲਈ ਬੀਬੀ ਪੂਨਮ ਕੌਰ ਤੇ ਭਾਈ ਦਿਲਬਾਗ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਸਾਰਾ ਸਟਾਫ ਮੌਜੂਦ ਸੀ |

