ਕਰਤਾਰਪੁਰ 3 ਮਈ (ਜਸਵੰਤ ਵਰਮਾ )ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਦੀ ਪ੍ਰਧਾਨਗੀ ਹੇਠ ਕਰੱਚ ਕੰਮ ਆਂਗਣਵਾੜੀ ਯੂਨੀਅਨ ਨਾਲ ਸ਼ਹੀਦ ਭਗਤ ਸਿੰਘ ਹਾਲ ਜਲੰਧਰ ਵਿਖੇ ਹੋਈ ।ਜਿਸ ਵਿੱਚ ਕ੍ਰੱਚ ਯੂਨੀਅਨ ਦੀ ਪੰਜਾਬ ਪ੍ਰਦਾਨ ਕਿਰਨ ਬਾਲਾ ਦੀ ਅਗਵਾਈ ਹੇਠ ਪੂਰੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੀਟੂ ਯੂਨੀਅਨ ਦਾ ਪੱਲਾ ਛੱਡ ਕੇ ਸਰਵ ਯੂਨੀਅਨ ਵਿੱਚ ਸ਼ਮੂਲੀਅਤ ਕੀਤੀ ।ਲਗਭਗ 250 ਦੀ ਗਿਣਤੀ ਵਿੱਚ ਵਰਕਰਾਂ ਅਤੇ ਹੈਲਪਰਾਂ ਨੇ ਸਰਵ ਯੂਨੀਅਨ ਵਿੱਚ ਸ਼ਮੂਲੀਅਤ ਕੀਤੀ ।
ਕ੍ਰੈਚ ਵਰਕਰਾਂ ਨੇ ਵੱਲੋਂ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਪਿਛਲੇ ਕਈ ਮਹੀਨਿਆਂ ਦਾ ਮਾਨਭੱਤਾ ਦਾ ਬਕਾਇਆ ਜੋ ਕਿ ਅਕਤੂਬਰ 2020 ਤੋਂ ਲੈ ਕੇ ਮਾਰਚ 2022 ਤੱਕ ਅਤੇ 2023 ਸਤੰਬਰ ਤੋਂ 2024 ਫਰਵਰੀ ਤੱਕ ਦਾ ਬਕਾਇਆ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ ।ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਦੀ ਦੇਖਭਾਲ ਕਰਦੀਆਂ ਹਨ ਪਰ ਉਨ੍ਹਾਂ ਬੱਚਿਆਂ ਲਈ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ, ਕ੍ਰੈਚ ਸੈਂਟਰਾਂ ਦੀ ਕੋਈ ਬਿਲਡਿੰਗ ਨਹੀਂ ,ਬੱਚਿਆਂ ਲਈ ਕੋਈ ਸਪਲੀਮੈਂਟਰੀ ਨਿਊਟ੍ਰੀਸ਼ਨ ਦਾ ਪ੍ਰਬੰਧ ਨਹੀਂ ਜਿਹੜੇ ਕਿ 6 ਘੰਟੇ ਤੱਕ ਵਰਕਰ ਹੈਲਪਰ ਵੱਲੋਂ ਸਾਂਭ ਸੰਭਾਲ ਕੀਤੀ ਜਾਂਦੀ ਹੈ,ਕਈ ਜਗ੍ਹਾ ਵਰਕਰ ਹੈਲਪਰ ਦੀ ਸੀਟ ਲੰਬੇ ਸਮੇ ਤੋਂ ਖਾਲੀ ਪਈ ਹੈ ਜਦਕਿ ਹੁਣ ਤੱਕ ਕੋਈ ਵੀ ਭਰਤੀ ਨਹੀਂ ਕੀਤਾ ਗਈ ।
ਨਿਗੂਣੀਆਂ ਤਨਖ਼ਾਹਾਂ 5500 ਵਰਕਰ ਅਤੇ 3000 ਹੈਲਪਰ ਨੂੰ ਦਿੱਤਾ ਜਾਂਦਾ ਹੈ ।ਪੂਰੇ ਪੰਜਾਬ ਵਿੱਚ 6 ਮਹੀਨੇ ਦਾ 7800 ਰੁਪਏ ਜੋ ਕਿ 1300 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸੈਂਟਰ ਲਈ ਲੋੜੀਂਦਾ ਸਾਮਾਨ ਲੈਣ ਲਈ ਜਾਰੀ ਕੀਤਾ ਗਿਆ ਹੈ ਜੋ ਕਿ ਦਰੰਗਲਾ ਬਲਾਕ ਗੁਰਦਾਸਪੁਰ ਜਿਲੇ ਤੋਂ ਬਿਨਾ ਪੂਰੇ ਪੰਜਾਬ ਵਿੱਚ ਕੀਤੇ ਵੀ ਨਹੀਂ ਦਿੱਤਾ ਗਿਆ ਜਿਸ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਜਗ੍ਹਾ ਤੇ ਪੈਸੇ ਖਾਤੇ ਵਿੱਚ ਪਾ ਕੇ ਸਬੰਧਤ ਬਲਾਕ ਦੇ ਸੀਡੀਪੀਓ ਵੱਲੋਂ ਕੱਢਵਾ ਕੇ ਸਬੰਧਤ ਅਧਿਕਾਰੀਆਂ ਨੂੰ ਵਾਪਿਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ ।
ਸਰਵ ਜਥੇਬੰਦੀ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਮਾਣ ਭੱਤੇ ਵਿੱਚ ਯੋਗ ਵਾਧਾ ਕੀਤਾ ਜਾਵੇ ਅਤੇ ਸਟੈਂਡ ਅਲੋਨ ਕ੍ਰੈਚ ਸੈਂਟਰਾਂ ਦੀ ਸਥਾਪਨਾ ਕੀਤੀ ਜਾਵੇ ।ਮੈਡਮ ਛੀਨਾ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਸਾਰੀਆਂ ਜਾਇਜ਼ ਮੰਗਾਂ ਤੇ ਗੱਲਬਾਤ ਕਰਕੇ ਉਹਨਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਅਤੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ ।
ਮੀਟਿੰਗ ਵਿੱਚ ਸਾਰੇ ਜਿਲਿਆਂ ਦੀ ਜਿਲਾ ਪ੍ਰਦਾਨ ਹਾਜ਼ਰ ਹੋਈਆਂ,ਜਿਸ ਵਿੱਚ ਰਾਜਵਿੰਦਰ ਕੌਰ ਗੁਰਦਾਸਪੁਰ ,ਪਰਮ ਬਟਾਲਾ ,ਤਨ ਜੋਤ ਪਠਾਨਕੋਟ ,ਮਨੀਸ਼ਾ ਮੋਗਾ ,ਸਰੀਤਾ ਹੁਸ਼ਿਆਰਪੁਰ ,ਸੁਨੀਤਾ ਰਾਣੀ ਜਲੰਧਰ ,ਰਜਿੰਦਰ ਪਾਲ ਕੌਰ ਨਵਾਂ ਸ਼ਹਿਰ ,ਰੇਨੂ ਬਾਲਾ ਫਤਿਹਗੜ੍ਹ ,ਰੋਜੀ ਬਾਲਾ ਮਲੋਟ ,ਗੁਰਮੀਤ ਕੌਰ ਸ੍ਰੀ ਮੁਕਤਸਰ ਸਾਹਿਬ ,ਮੀਨਾ ਫਗਵਾੜਾ ,ਸੋਨੀਆ ਮਾਨਸਾ , ਮਨਜੀਤ ਕੌਰ ਬਰਨਾਲਾ, ਸਰਬਜੀਤ ਕੌਰ ਬਠਿੰਡਾ ,ਦਰਸ਼ਨ ਕੌਰ ਅਨੰਦਪੁਰ ਸਾਹਿਬ ,ਸੁਨੀਤਾ ਰੋਪੜ ,ਰਜਿੰਦਰ ਕੌਰ ਚਮਕੌਰ ਸਾਹਿਬ ,ਆਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ

