ਕਰਤਾਰਪੁਰ 30 ਅਪ੍ਰੈਲ (ਜਸਵੰਤ ਵਰਮਾ ) ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਜੀ (ਪ੍ਰਧਾਨ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਦੀ ਰਹਿਨੁਮਾਈ ਹੇਠ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਲੰਧਰ ਵਿਖ਼ੇ ਅੱਜ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਤੇ ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਦੀ ਦੇਖਰੇਖ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏl
ਪਾਠ ਉਪਰੰਤ ਸਕੂਲ ਦੇ ਬੱਚਿਆਂ ਦੁਆਰਾ ਸ਼ਬਦ ਕੀਰਤਨ ਕੀਤੇ ਗਏ | ਅਰਦਾਸ ਬੇਨਤੀ ਉਪਰੰਤ ਗੁਰੂ ਕਾ ਲੰਗਰ ਸਮੂਹ ਸੰਗਤ ਨੂੰ ਬੜੀ ਸ਼ਰਧਾ ਭਾਵਨਾ ਵਰਤਾਇਆ ਗਿਆ | ਜਥੇਦਾਰ ਸ. ਰਣਜੀਤ ਸਿੰਘ ਕਾਹਲੋ (ਮੈਂਬਰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ),ਸ. ਕਮਲਜੀਤ ਸਿੰਘ (ਮੈਨੇਜਰ ਗੁਰਦੁਵਾਰਾ ਗੰਗਸਰ ਸਾਹਿਬ), ਸ. ਬਲਵਿੰਦਰ ਸਿੰਘ ਤਿਮੋਵਾਲ, ਸ. ਹਰਵਿੰਦਰ ਸਿੰਘ ਰਿੰਕੂ ਗੁਰੂ ਚਰਨਾਂ ਚ ਨਤਮਸਤਕ ਹੋਏ | ਸਕੂਲ ਦੇ ਸਮੂਹ ਸਟਾਫ ਨੇ ਅਤੇ ਬੱਚਿਆਂ ਨੇ ਪੂਰੇ ਤਨ ਮਨ ਨਾਲ ਸੇਵਾ ਕੀਤੀ | ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਨੇ ਬੱਚਿਆਂ ਨੂੰ ਅਤੇ ਸਟਾਫ ਨੂੰ ਕਿਹਾ ਕਿ ਅੱਜ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ ਹੈ, ਆਪ ਸਭ ਨੇ ਗੁਰੂ ਸਾਹਿਬ ਜੀ ਦੇ ਜੀਵਨ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ | ਨਾਮ ਜਪਨਾ ਹੈ |ਗੁਰਮਤਿ ਨੂੰ ਆਪਣੇ ਜੀਵਨ ਵਿਚ ਲੈ ਕੇ ਆਉਣਾ ਹੈ |
ਇਸ ਮੌਕੇ ਮੈਡਮ ਅਮਨਦੀਪ ਕੌਰ, ਮੈਡਮ ਗਗਨਪ੍ਰੀਤ ਕੌਰ (ਕੋਆਡੀਨੇਟਰ ), ਮੈਡਮ ਪੂਨਮ ਸ਼ਰਮਾ (ਪੰਜਾਬੀ ਵਿਭਾਗ ), ਮੈਡਮ ਸੁਮਨਦੀਪ ਕੌਰ,ਮੈਡਮ ਪੂਨਮ ਸ਼ਰਮਾ (ਅੰਗਰੇਜ਼ੀ ਵਿਭਾਗ ), ਡਾ. ਮਨਿੰਦਰ ਕੌਰ,ਜਗਤਾਰ ਸਿੰਘ ਸਰਾਏ (ਸੰਗੀਤ ਅਧਿਆਪਕ ), ਮੈਡਮ ਇੰਦਰਜੀਤ ਕੌਰ, ਮੈਡਮ ਸਤਪ੍ਰੀਤ ਕੌਰ,ਮੈਡਮ ਨਵਨੀਤ ਕੌਰ, ਮਨਿੰਦਰ ਸਿੰਘ (ਕੰਪਿਊਟਰ ਅਧਿਆਪਕ ), ਮੈਡਮ ਪਿੰਕੀ, ਮੈਡਮ ਸਰਬਜੀਤ ਕੌਰ, ਮੈਡਮ ਕਮਲ, ਮੈਡਮ ਤਰਨ,ਸਕੂਲੀ ਬੱਚੇ, ਬੱਚਿਆਂ ਦੇ ਮਾਤਾ -ਪਿਤਾ ,ਅਤੇ ਸਮੂਹ ਸਟਾਫ ਹਾਜ਼ਰ ਸਨ|

