ਕਰਤਾਰਪੁਰ (ਜਸਵੰਤ ਵਰਮਾ ) ਮੰਡੀ ਮੋਹੱਲਾ,ਚੰਦਨ ਨਗਰ ਅਤੇ ਆਰੀਆ ਨਗਰ ਕਰਤਾਰਪੁਰ ਵਿਖੇ ਸੰਵਿਧਾਨ ਨਿਰਮਾਤਾ ,ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 135ਵਾਂ ਜਨਮ ਦਿਨ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ ਜਿਸ ਵਿੱਚ ਚੋਧਰੀ ਸੁਰਿੰਦਰ ਸਿੰਘ ਸਾਬਕਾ ਐੱਮ ਐੱਲ ਏ ਦੇ ਨਾਲ ਪਾਰਟੀ ਵਰਕਰ ਡਾਕਟਰ ਭੀਮ ਸੈਨ ਜਾਗੋਤਾ,ਜਗਦੀਸ਼ ਲਾਲ ਜੱਗਾ ਸਾਬਕਾ ਸਿਟੀ ਪ੍ਰਧਾਨ,ਸੂਰਜ ਭਾਨ ਸਾਬਕਾ ਨਗਰ ਕੌਂਸਲ ਪ੍ਰਧਾਨ,ਮੋਹਿੰਦਰ ਸਿੰਘ ਬਿੱਲੂ ਸਾਬਕਾ ਨਗਰ ਕੌਂਸਲ ਪ੍ਰਧਾਨ,ਮੁਕੇਸ਼ ਭਾਰਦਵਾਜ,ਹਰੀ ਪਾਲ,ਲਲਿਤ ਕੁਮਾਰ,ਰਾਕੇਸ਼ ਕੁਮਾਰ,ਕਸ਼ਮੀਰੀ ਲਾਲ,ਨਿਰਮਲਜੀਤ ਕਾਲਾ,ਨਾਥੀ ਸਨੋਤਰਾ,ਵਿਪਨ ਥਾਪਰ,ਨਰਿੰਦਰ ਕੁਮਾਰ ਪ੍ਰਧਾਨ ਗੁਰੂ ਰਵਿਦਾਸ ਮੰਦਿਰ ਕਰਤਾਰਪੁਰ,ਅਜੇ ਕੁਮਾਰ ਆਦਿ ਸ਼ਾਮਿਲ ਹੋਏ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲ ਮਾਲਾ ਪਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ।
ਇਸ ਮੌਕੇ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਦੇ ਕਾਰਨ ਹੀ ਦਲਿਤਾਂ ਨੂੰ ਉਨਾਂ ਦਾ ਬਣਦਾ ਹੱਕ ਮਿਲਿਆ ਹੈ। ਰਹਿੰਦੀ ਦੁਨੀਆਂ ਤੱਕ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਭੁਲਾਇਆ ਨਹੀਂ ਜਾ ਸਕਦਾ।

