ਕਰਤਾਰਪੁਰ 14 ਅਪ੍ਰੈਲ( ਜਸਵੰਤ ਵਰਮਾ )ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਮੌਕੇ ਜੈ ਭੀਮ ਵੈਲਫੇਅਰ ਸੁਸਾਇਟੀ ਕਰਤਾਰਪੁਰ ਪ੍ਰਧਾਨ ਵਿਪਨ ਥਾਪਰ ,ਲੱਕੀ ਅਟਵਾਲ ,ਮਨੋਜ ਕੁਮਾਰ ਫੌਜੀ ਸਾਬਕਾ ਕੌਂਸਲਰ ,ਭਾਰਤ ਸੋਧੀ ,ਰਾਜੂ ਮੱਟੂ ,ਕਾਲੀ ਚਰਨ ,ਰਮੇਸ਼ ਸੋਧੀ ਆਦਿ ਵੱਲੋਂ ਉੱਘੇ ਸਮਾਜ ਸੇਵਕ ਮਾਸਟਰ ਅਮਰੀਕ ਸਿੰਘ ਨੂੰ ਬੀ. ਆਰ. ਅੰਬੇਡਕਰ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਾਸਟਰ ਅਮਰੀਕ ਸਿੰਘ ਨੇ ਜੈ ਭੀਮ ਵੈਲਫੇਅਰ ਸੁਸਾਇਟੀ ਕਰਤਾਰਪੁਰ ਦੇ ਸਾਰੇ ਆਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ

