ਕਰਤਾਰਪੁਰ 11 ਅਪ੍ਰੈਲ ( ਜਸਵੰਤ ਵਰਮਾ ) ਰਣ-ਜੀਤ ਗੱਤਕਾ ਅਖਾੜਾ ਵਲੋਂ ਅੱਠਵਾਂ ਇੰਟਰਨੈਸ਼ਨਲ ਗੱਤਕਾ ਪ੍ਰਦਰਸ਼ਨ ਕੱਪ, ਦੁਮਾਲੇ ਅਤੇ ਦਸਤਾਰ ਮੁਕਾਬਲੇ ਮਿਤੀ 13 ਅਪ੍ਰੈਲ 2026 ਦਿਨ ਸੋਮਵਾਰ ਨੂੰ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ, ਜਗਤ ਮਾਤਾ ਗੁਜਰ ਕੌਰ ਜੀ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਮਪਰੂਵਮੈਂਟ ਟਰੱਸਟ ਦੀ ਪਾਰਕਿੰਗ ( ਸ੍ਰੀ ਕਰਤਾਰਪੁਰ ਸਾਹਿਬ ) ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਜਿਸ ਵਿਚ ਵਿਸ਼ਵ ਪ੍ਰਸਿੱਧ ਟੀਮਾਂ ਆਪਣੇ ਗਤਕੇ ਦੇ ਜੌਹਰ ਦਿਖਾਉਣਗੀਆਂ । ਨਾਲ ਹੀ ਨੌਜਵਾਨ ਦਸਤਾਰ ਅਤੇ ਦੁਮਾਲੇ ਸਜਾ ਕੇ ਮੁਕਾਬਲੇ ਵਿਚ ਆਪਣੀ ਕਲਾ ਦਾ ਜੌਹਰ ਦਿਖਾਉਣਗੇ । ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਜੀ ਨੇ ਦੱਸਿਆ ਕਿ ਡਾ. ਆਤਮਾ ਸਿੰਘ ਗਿੱਲ ਅਤੇ ਡਾਇਰੈਕਟਰ ਇਮੈਨੁਅਲ ਸਿੰਘ ਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਤੇ ( ਚਾਂਦਨੀ ਚੌਕ ਤੋਂ ਸਰਹੰਦ ਤੱਕ ) ਧਾਰਮਿਕ ਨਾਟਕ ਪੇਸ਼ ਕੀਤਾ ਜਾਵੇਗਾ ਨਾਲ ਹੀ ਜਥੇਦਾਰ ਬਾਬਾ ਹਰੀ ਸਿੰਘ ਜੀ ( ਤਰਨਾ ਦਲ ) ਅਤੇ ਬਾਬਾ ਮਨਜੀਤ ਸਿੰਘ ਜੀ ( ਡੋਗਰਾਂਵਾਲ ਵਾਲੇ ) ਆਪਣੀ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ ।
ਇਸ ਵਿਚ ਮੁੱਖ ਮਹਿਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਨਾਲ ਹੀ ਇਲਾਕੇ ਦੇ ਸਾਰੇ ਲੀਡਰ ਸਾਹਿਬਾਨ ਵੀ ਆਪਣੀ ਹਾਜ਼ਰੀ ਲਗਾਉਣਗੇ ।ਇਸ ਮੌਕੇ ਤੇ ਅਖਾੜੇ ਦੇ ਚੇਅਰਮੈਨ ਗੁਰਦਿੱਤ ਸਿੰਘ, ਪ੍ਰਧਾਨ ਹਰਜੀਤ ਸਿੰਘ, ਖਜ਼ਾਨਚੀ ਅਮਨਦੀਪ ਸਿੰਘ ਅਤੇ ਸੀ.ਮੀਤ ਪ੍ਰਧਾਨ ਹਰਜੋਤ ਸਿੰਘ ਖ਼ਾਲਸਾ, ਤਰਨਜੋਤ ਸਿੰਘ,ਹਰਮਨਜੀਤ ਸਿੰਘ,ਰਵਿੰਦਰ ਸਿੰਘ,ਗੁਰਵਿੰਦਰ ਸਿੰਘ, ਗੁਰਬਿੰਦਰ ਸਿੰਘ ਲੱਕੀ, ਸਹਿਜਦੀਪ ਸਿੰਘ, ਹਰਮਨਜੀਤ ਸਿੰਘ , ਪ੍ਰਭਜੋਤ ਸਿੰਘ,ਦਿਲਜੋਤ ਸਿੰਘ, ਪ੍ਰਭਜੀਤ ਸਿੰਘ,ਫ਼ਤਿਹ ਸਿੰਘ, ਗੁਰਕੀਰਤ ਕੌਰ, ਕਮਲਪ੍ਰੀਤ ਕੌਰ, ਮਨਦੀਪ ਕੌਰ, ਜਸਨੂਰ ਕੌਰ, ਸਹਿਜਦੀਪ ਕੌਰ, ਹਰਸਿਮਰਨ ਕੌਰ ਅਖਾੜੇ ਦੇ ਹੋਰ ਸਾਰੇ ਮੈਂਬਰ ਮੌਜੋਦ ਸਨ ।

