ਕਰਤਾਰਪੁਰ 9 ਅਪ੍ਰੈਲ (ਜਸਵੰਤ ਵਰਮਾ ) ਐਡਵੋਕੇਟ ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ), ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਲੰਧਰ ਵਿੱਖੇ ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਦੀ ਦੇਖਰੇਖ ਵਿੱਚ ਅੱਜ ਖਾਲਸਾ ਪੰਥ ਸਾਜਨਾ ਦਿਵਸ ਨਾਲ ਸੰਬੰਧੀ ਸੁੰਦਰ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਚੌਥੀ ਜਮਾਤ ਤੋ ਬਾਹਰਵੀਂ ਜਮਾਤ ਤਕ ਦੇ ਬੱਚਿਆਂ ਨੇ ਉਤਸਾਹ ਨਾਲ ਦਸਤਾਰਬੰਦੀ ਮੁਕਾਬਲਿਆਂ ਚ ਹਿੱਸਾ ਲਿਆ।
ਦਸਤਾਰਬੰਦੀ ਮੁਕਾਬਲਿਆਂ ਵਿਚ ਜਜਮੈੰਟ ਸ.ਜਗਤਾਰ ਸਿੰਘ ਸਰਾਏ (ਸੰਗੀਤ ਅਧਿਆਪਕ) ਅਤੇ ਸ.ਮਨਿੰਦਰ ਸਿੰਘ (ਕੰਪਿਉਟਰ ਅਧਿਆਪਕ) ਨੇ ਨਿਭਾਈ। ਪਹਿਲੇ ਸਥਾਨ ਤੇ ਅਠਵੀਂ ਜਮਾਤ ਦਾ ਗੁਰਜੋਤ ਸਿੰਘ ਦੂਜੇ ਸਥਾਨ ਤੇ ਜਮਾਤ ਬਾਹਰਵੀਂ ਦਾ ਗੁਰਪ੍ਰੀਤ ਸਿੰਘ ਅਤੇ ਤੀਜੇ ਸਥਾਨ ਤੇ ਜਮਾਤ ਅਠਵੀਂ ਦਾ ਗੁਰਵੀਰ ਸਿੰਘ ਰਿਹਾ। ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਨੇ ਦੱਸਿਆ ਕਿ ਉਪਰੋਕਤ ਪਹਿਲੀ,ਦੂਜੀ ਅਤੇ ਤੀਜੀ ਪੋਜ਼ੀਸਨ ਤੇ ਆਉਣ ਵਾਲੇ ਬੱਚਿਆਂ ਨੂੰ ਸ੍ਰੋਮਣੀ ਕਮੇਟੀ ਵੱਲੋਂ ਮਿਤੀ 14.੦4.26 ਨੂੰ ਤਖਤ ਸ੍ਰੀ ਦਮਦਮਾ ਸਾਹਿਬ ,ਸਾਬੋ ਕੀ ਤਲਵੰਡੀ, ਬਠਿੰਡਾ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਮੁਹ ਸਟਾਫ ਹਾਜ਼ਰ ਸੀ।

