ਕਰਤਾਰਪੁਰ 25 ਜਨਵਰੀ( ਜਸਵੰਤ ਵਰਮਾ )ਪਿੰਡ ਦਿਆਲ ਪੁਰ ਨੇੜੇ ਕਰਤਾਰਪੁਰ ਜਿਲਾ ਜਲੰਧਰ ਵਿਖੇ ਹਰ ਸਾਲ ਦੀ ਤਰਾਂ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 6,7 ਮਾਰਚ ਦਿਨ ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਅਠਵਾਂ ਸਲਾਨਾ ਹੋਲਾ ਮਹੱਲਾ ਕਬੱਡੀ ਕੱਪ ਪਿੰਡ ਦੇ ਖੁੱਲੇ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਸਾਰੇ ਹੀ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਕਬੱਡੀ ਕੱਪ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਪੱਤਰ ਦਿੱਤਾ ਜਾਂਦਾ ਹੈ।

