ਕਰਤਾਰਪੁਰ (ਜਸਵੰਤ ਵਰਮਾ )ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਐਨ.ਐਸ.ਐਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ‘ਸੱਤ ਰੋਜਾ ਕੈਂਪ ਦਾ ਸਫ਼ਲਤਾਪੂਰਨ ਸਮਾਪਨ ਹੋ ਗਿਆ। ਐਨ.ਐਸ. ਐਸ ਵਲੰਟੀਅਰ ਨੇ ਇਸ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਅਫ਼ਸਰ ਡਾ.ਸਾਕਸ਼ੀ ਕਸੱਅਪ ਨੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਤੇ ਸਕੱਤਰ ਸ੍ਰੀ ਹਰੀ ਪਾਲ ਦਾ ਸੁਆਗਤ ਕੀਤਾ ਤੇ ਐਨ. ਐਸ ਐਸ ਵਲੰਟੀਅਰ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਕੈਂਪ ਨੂੰ ਸਫ਼ਲਤਾ ਪੂਰਕ ਸੰਪੰਨ ਕਰਨ ਲਈ ਮੁਬਾਰਕ ਦਿੱਤੀ। ਪ੍ਰੋਗਰਾਮ ਵਿੱਚ ਵਲੰਟੀਅਰ ਅਰਸ਼ਪ੍ਰੀਤ ਕੌਰ ਨੇ ਸੱਤ ਦਿਨਾਂ ਦੀ ਰਿਪੋਰਟ ਪੜੀ ਤੇ ਬਾਅਦ ਵਿੱਚ ਵਿਵੇਕ ਤੇ ਹਰਮਨ ਨੇ ਗੀਤ ਗਾ ਕੇ ਪ੍ਰੋਗਰਾਮ ਨੂੰ ਸੰਗੀਤਮਈ ਕਰ ਦਿੱਤਾ। ਵਲੰਟੀਅਰ ਅੰਜਲੀ ਤੇ ਸਾਨੀਆਂ ਨੇ ਕਵਿਤਾ ਦੇ ਨਾਲ ਪੰਜਾਬੀ ਗੀਤਾਂ ਤੇ ਡਾਂਸ ਵੀ ਕੀਤਾ।
ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ ਨੇ ਵਲੰਟੀਅਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਐਨ.ਐਸ. ਐਸ ਕੈਂਪ ਵਿਦਿਆਰਥੀ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਦੇ ਹਨ। ਆਪਸੀ ਮਿਲਵਰਤਨ ਤੇ ਅਨੁਸ਼ਾਸਨ ਵਰਗੇ ਗੁਣ ਅਜਿਹੇ ਕੈਂਪ ਹੀ ਸਿਖਾਉਦੇ ਹਨ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵਲੰਟੀਅਰ ਨੂੰ ਸੱਤ ਰੋਜ਼ਾ ਕੈਂਪ ਦੇ ਸਫ਼ਲ ਆਯੋਜਨ ਲਈ ਪ੍ਰੋਗਰਾਮ ਅਫ਼ਸਰਾਂ ਤੇ ਕੈਂਪ ਨਾਲ ਜੁੜੇ ਪ੍ਰੋਫ਼ਸਰ ਸਾਹਿਬਾਨਾਂ ( ਪ੍ਰੋ਼ ਤਜਿੰਦਰ ਕੌਰ ਤੇ ਪ੍ਰੋ. ਰਵਿੰਦਰ ਕੌਰ) ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਅੱਜ ਦੀ ਪੀੜੀ ਨੂੰ ਅਨੁਸ਼ਾਸਿਤ ਕਰਨ ਲਈ ਅਜਿਹੇ ਕੈਂਪਾਂ ਨਾਲ ਉਨ੍ਹਾਂ ਦਾ ਜੁੜਨਾ ਬਹੁਤ ਜ਼ਰੂਰੀ ਹੈ।ਐਨ.ਐਸ.ਐਸ ਕੈਂਪ ਵਲੰਟੀਅਰ ਦੀ ਅੰਦੂਰਨੀ ਪ੍ਰਤਿਭਾ ਨਿਖਾਰਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲਜ ਦੇ ਸਕੱਤਰ ਸ੍ਰੀ ਹਰੀ ਪਾਲ ਨੇ ਵੀ ਵਲੰਟੀਅਰ ਨੂੰ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਨੌਜਵਾਨ ਪੀੜੀ ਤਾਂ ਹੀ ਆਪਣਾ ਯੋਗਦਾਨ ਪਾ ਸਕਦੀ ਹੈ ਜੇਕਰ ਉਹ ਆਪਣੇ ਨਾਲੋਂ ਦੂਜਿਆਂ ਬਾਰੇ ਪਹਿਲਾਂ ਸੋਚਣ, ਜਦ ਕਿ ਐਨ. ਐਸ ਐਸ ਦਾ ਮੁੱਖ ਸਿਧਾਂਤ ਵੀ ਇਹੀ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਬੈਸਟ ਵਲੰਟੀਅਰ ਲੜਕਾ ਤੇ ਲੜਕੀ ਨੂੰ ਸਨਮਾਨਿਤ ਵੀ ਕੀਤਾ ਗਿਆ। ਸਾਰੇ ਵਲੰਟੀਅਰ ਨੂੰ ਸਰਟੀਫਕੇਟ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ ਐਲ. ਏ (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਪ੍ਰੋਗਰਾਮ ਅਫ਼ਸਰਾਂ ਨੂੰ ਇਸ ਸੱਤ ਰੋਜਾਂ ਦੇ ਸਫ਼ਲ ਅਯੋਜਨ ਦੀ ਵਧਾਈ ਦਿੱਤੀ ਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਕੈਂਪ ਲਗਾਉਣ ਦੀ ਤਾਕੀਦ ਵੀ ਕੀਤੀ । ਇਸ ਮੌਕੇ ਪ੍ਰੋ. ਤਜਿੰਦਰ ਕੌਰ ਤੇ ਪ੍ਰੋ. ਰਵਿੰਦਰ ਕੌਰ ਵੀ ਮੌਜੂਦ ਸਨ।

