ਕਪੂਰਥਲਾ ( ਗੌਰਵ ਮੜੀਆ) ਖੋਜੇਵਾਲਾ ਚਰਚ ਵਿੱਚ ਕ੍ਰੋਸ ਓਵਰ ਨਾਈਟ ਪ੍ਰੇਅਰ ਮੀਟਿੰਗ ਰੱਖੀ ਗਈ ਜਿਸ ਵਿੱਚ 2025 ਦੇ ਆਖਰੀ ਪਲ ਪ੍ਰਾਰਥਨਾ ਦੁਆਰਾ ਬਿਤਾਏ ਗਏ ਤੇ 2026 ਦੀ ਸ਼ੁਰੂਆਤ ਪ੍ਰਾਰਥਨਾ ਦੇ ਦੁਆਰਾ ਹੋਈI ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਪ੍ਰਾਰਥਨਾ ਦੇ ਦੁਆਰਾ ਕੀਤੀ ਗਈI ਸੰਗਤਾਂ ਨੂੰ ਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਪਾਸਟਰ ਦਿਓਲ ਜੀ ਨੇ ਨਿਹਾਲ ਕੀਤਾI ਆਪਣੇ ਪ੍ਰਚਾਰ ਵਿਚ ਪਾਸਟਰ ਦਿਓਲ ਜੀ ਨੇ ਆਖਿਆ ਸਾਲ ਤਾਂ ਬਦਲ ਹੀ ਜਾਵੇਗਾ ਪਰ ਮਨੁੱਖ ਨੂੰ ਆਪਣੀਆਂ ਸੋਚਾਂ ਤੇ ਆਪਣੀ ਜ਼ਿੰਦਗੀ ਨਵੇਂ ਸਾਲ ਦੇ ਨਾਲ ਬਦਲਣ ਦੀ ਜਰੂਰਤ ਹੈ ਨਵੇਂ ਸਾਲ ਵਿਚ ਉਸ ਮਨੁੱਖ ਦਾ ਸਾਹਮਣਾ ਕਰੋ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਅੱਜ ਨਹੀਂ ਕੱਲ ਕਰੀ ਕੱਲ ਨਹੀਂ ਪਰਸੋਂ ਕਰੀ ਉਸ ਮਨੁੱਖ ਦਾ ਸਾਹਮਣਾ ਕਰੋ ਜਿਹੜਾ ਤੁਹਾਨੂੰ ਆਲਸੀ ਬਣਾ ਰਿਹਾ ਹੈ

ਉਸ ਮਨੁੱਖ ਦਾ ਸਾਹਮਣਾ ਕਰੋ ਜਿਹੜਾ ਤੁਹਾਨੂੰ ਪ੍ਰਮਾਤਮਾ ਦਾ ਨਾਮ ਜਪਨ ਤੋਂ ਰੋਕਦਾ ਹੈ ਆਪਣੇ ਅੰਦਰਲੇ ਮਨੁੱਖ ਦੇ ਨਾਲ ਲੜੋ ਤੇ ਆਪਣੇ ਜੀਵਨ ਦੇ ਅੰਦਰ ਨਵੀਆਂ ਜਿੱਤਾਂ ਪ੍ਰਾਪਤ ਕਰੋ ਅਤੇ ਪਾਸਟਰ ਗੁਰਸ਼ਰਨ ਜੀ ਨੇ ਵੀ ਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਸੰਗਤਾਂ ਦੇ ਉੱਤੇ ਅਸਲੀ ਜੀਵਨ ਬਾਰੇ ਚਾਨਣਾ ਪਾਇਆ। ਹਜ਼ਾਰਾਂ ਦੀ ਗਿਣਤੀ ਵਿੱਚ ਆਈਆ ਹੋਈਆਂ ਸੰਗਤਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਪਾਸਟਰ ਦਿਓਲ ਜੀ ਨੇ ਆਈਆਂ ਹੋਈਆਂ ਸੰਗਤਾਂ ਦੇ ਲਈ, ਬਿਮਾਰਾਂ ਦੇ ਲਈ, ਨਸ਼ਿਆਂ ਵਿੱਚ ਜਕੜਿਆ ਦੇ ਲਈ ਅਤੇ ਆਉਣ ਵਾਲੇ ਨਵੇਂ ਸਾਲ ਦੇ ਲਈ ਖਾਸ ਪ੍ਰਾਰਥਨਾਵਾਂ ਕੀਤੀਆਂ।

ਇੱਥੇ ਹੀ ਖਾਸ ਤੌਰ ਤੇ ਭਾਰਤ ਦੇਸ਼ ਦੀ ਖੁਸ਼ਹਾਲੀ ਲਈ ਵੀ ਪ੍ਰਾਰਥਨਾ ਕੀਤੀ ਗਈI ਸਟੇਜ ਤੋਂ ਬਹੁਤ ਹੀ ਰੂਹਾਨੀ ਸ਼ਬਦਾਂ ਰਾਹੀਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਮਹਿਮਾ ਕੀਤੀ ਗਈI ਸੰਗਤਾਂ ਲਈ ਮਠਿਆਈਆ, ਚਾਹ ਤੇ ਲੰਗਰਾਂ ਦੇ ਵੀ ਖਾਸ ਪ੍ਰਬੰਧ ਵੀ ਕੀਤੇ ਗਏ। ਯੂਥ ਪ੍ਰਧਾਨ ਰਾਜਵਿੰਦਰ ਝੰਡ ਅਤੇ ਉਹਨਾਂ ਦੀ ਪੂਰੀ ਟੀਮ ਦੁਆਰਾ ਖਾਸ ਪ੍ਰਬੰਧ ਕੀਤੇ ਗਏI ਇਸ ਮੌਕੇ ਉਪ-ਚੇਅਰਮੈਨ ਜੈ ਰਾਮ ਜੀ ਨੇ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ I ਇਸ ਮੌਕੇ ਪਾਸਟਰ ਸੰਦੀਪ, ਪ੍ਰਬੰਧਕ ਰਾਜੇਸ਼ ਕੰਬੋਜ, ਕੁਲਵੰਤ, ਮਥੁਰਾ ਦਾਸ, ਸੁੱਚਾ ਮਸੀਹ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਮਾਂਗੀ ਰਾਮ, ਨਰਿੰਦਰ ਠਾਕੁਰ, ਡਾ. ਮਨੋਹਰ ਲਾਲ, ਮਨਜੀਤ ਸਿੰਘ, ਆਦਿ ਸ਼ਾਮਿਲ ਸਨI

