ਕਪੂਰਥਲਾ ( ਗੌਰਵ ਮੜੀਆ ) ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਵੀਰ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਅਤੇ ਬਾਬਾ ਮੌਤੀ ਰਾਮ ਮਹਿਰਾ ਨੂੰ ਉਨ੍ਹਾਂ ਦੇ ਅਦੁੱਤੀ ਸ਼ਹਾਦਤ ਤੇ ਸਮਰਪਿਤ ਦੁੱਧ ਦਾ ਲੰਗਰ ਪਿੰਡ ਖੌਜੇਵਾਲ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ।ਇਸ ਲੰਗਰ ਦੀ ਸ਼ੁਰੂਆਤ ਪ੍ਰਧਾਨ ਸੁਖਵਿੰਦਰ ਸਿੰਘ ਦਿਉਲ ਨੇ ਅਰਦਾਸ ਕਰਕੇ ਕੀਤੀ ਗਈ।ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਅਸਲ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬੱਚਿਆਂ ਵਿਚ ਜ਼ਜਬਾ ਭਰਨ ਲਈ ਇਹ ਲੰਗਰ ਲਗਾਇਆ ਗਿਆ।
ਅਜਿਹੇ ਕਾਰਜ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਦੀਆ ਮਹਾਨ ਕੁਰਬਾਨੀਆਂ ਤੋਂ ਜਾਣੂ ਕਰਵਾਉਦੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਮਹਾਨ ਸ਼ਹਾਦਤ ਸਾਨੂੰ ਨਿਡਰਤਾ ਨਾਲ ਦੇਸ਼,ਕੌਮ ਦੀ ਸੇਵਾ ਕਰਨ ਅਤੇ ਹੱਕ-ਸੱਚ ਨਾਲ ਲੜਣ ਦੀ ਪ੍ਰੇਰਣਾ ਦਿੰਦੀ ਹੈ। ਸਾਨੂੰ ਇਸ ਮਹਾਨ ਸ਼ਹਾਦਤ ਤੇ ਮਾਣ ਕਰਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਇਨ੍ਹਾਂ ਮਹਾਨ ਕੁਰਬਾਨੀਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਵੀ ਗੁਰੂਆਂ ਦੇ ਦਰਸਾਏ ਰਸਤੇ ਤੇ ਚੱਲ ਸਕੇ। ਅੱਜ ਸਾਨੂੰ ਗੁਰੂਆਂ ਦੀਆਂ ਸਿਖਿਆਵਾਂ ਤੇ ਪਹਿਰਾ ਦਿੰਦਿਆਂ ਹੋਇਆ ਸਮਾਜ ਵਿੱਚ ਫੈਲੀਆਂ ਬੁਰਾਈਆਂ ਖ਼ਿਲਾਫ਼ਲੜਣਾ ਚਾਹੀਦਾ ਹੈ ਤਾਂ ਜੋ ਸਾਡੇ ਪੰਜਾਬ ਨੂੰ ਬਚਾਇਆ ਜਾ ਸਕੇ।ਇਸ ਮੌਕੇ ਤੇ ਪ੍ਰਧਾਨ ਸੁਖਵਿੰਦਰ ਸਿੰਘ ਦਿਓਲ,ਸਰਬਜੀਤ ਸਿੰਘ ਦਿਓਲ,ਕੁਲਦੀਪ ਸਿਘ, ਗੁਰਮੇਲ ਸਿੰਘ ਲੰਬੜ,ਧਰਮਵੀਰ ਸਿੰਘ,ਰਣਬੀਰ ਸਿੰਘ,ਚਰਨਕਮਲ ਸਿਘ ਅਤੇ ਸੰਗਤਾਂ ਹਾਜਰ ਸਨ।

