ਕਰਤਾਰਪੁਰ 24 ਦਸੰਬਰ (ਜਸਵੰਤ ਵਰਮਾ ) ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਐਨ.ਐਸ.ਐਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ‘ਸੱਤ ਰੋਜਾ ਕੈਂਪ ਦਾ ਆਗਾਜ਼ ਕੀਤਾ ਗਿਆ। ਐਨ.ਐਸ.ਐਸ ਵਲੰਟੀਅਰ ਨੇ ਇਸ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਅਫ਼ਸਰ ਡਾ.ਸਾਕਸ਼ੀ ਕਸੱਅਪ ਨੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਤੇ ਸਕੱਤਰ ਸ੍ਰੀ ਹਰੀ ਪਾਲ ਦਾ ਸੁਆਗਤ ਕੀਤਾ ਤੇ ਐਨ. ਐਸ ਐਸ ਵਲੰਟੀਅਰ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਕੈਂਪ ਨੂੰ ਸਫਲਤਾ ਪੂਰਕ ਸਿਰੇ ਚੜਾਉਣ ਦਾ ਸੱਦਾ ਦਿੱਤਾ।
ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ ਨੇ ਵਲੰਟੀਅਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਐਨ.ਐਸ.ਐਸ ਕੈਂਪ ਦਾ ਮਕਸਦ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਣਾ ਹੈ ਤਾਂ ਜੋ ਹਰ ਵਿਦਿਆਰਥੀ ਵਲੰਟੀਅਰ ਆਪਣੀ ਜ਼ਿੰਦਗੀ ਨੂੰ ਸਲੀਕੇ ਨਾਲ ਜੀਅ ਸਕਣ।ਦੇਸ਼ ਤਰੱਕੀ ਦੇ ਰਾਹ ਤੇ ਹੋਰ ਅੱਗੇ ਵੱਧ ਸਕੇ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵਲੰਟੀਅਰ ਨੂੰ ਕਿਹਾ ਕਿ ਇਹ ਕੈਂਪ ਸਾਨੂੰ ਸਮਾਜ ਤੇ ਦੇਸ਼ ਪ੍ਰਤਿ ਫ਼ਰਜ਼ਾ ਤੋਂ ਜਾਣੂ ਕਰਵਾਉਦੇ ਹਨ। ਜਿਸ ਨਾਲ ਹਰ ਵਿਦਿਆਰਥੀ ਦੇਸ਼ ਦਾ ਚੰਗਾ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰ ਸਕੇ।
ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ ਐਲ. ਏ (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕਾਲਜ ਦੇ ਹਰ ਵਿਦਿਆਰਥੀ ਨੂੰ ਅਜਿਹੇ ਕੈਪਾਂ ਦਾ ਹਿੱਸਾ ਜ਼ਰੂਰ ਬਨਣਾ ਚਾਹੀਦਾ ਹੈ ਤਾਂ ਜੋ ਸਿੱਖਿਆ ਦੇ ਨਾਲ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਜਾਣੂ ਹੋ ਸਕੇ। ਇਸ ਮੌਕੇ ਪ੍ਰੋ. ਡਾ. ਸਰਦਾਰ ਬੂਟਾ ਸਿੰਘ,ਪ੍ਰੋ. ਦਲਜੀਤ ਸਿੰਘ, ਪ੍ਰੋ. ਤਜਿੰਦਰ ਕੌਰ ਤੇ ਪ੍ਰੋ. ਰਵਿੰਦਰ ਕੌਰ ਵੀ ਮੌਜੂਦ ਸਨ।

