ਕਿਹਾ ਸੱਚ ਅਤੇ ਹੱਕ ਦੀ ਲੜਾਈ ਲੜਣ ਵਾਲੇ ਪਤਰਕਾਰਾ ਨਾਲ ਫ਼ੀਲਡ ਵਿੱਚ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ ਨਹੀਂ ਕੀਤਾ ਜਾਵੇਗਾ-ਸਾਹਿਲ,ਮਨੀਸ਼
ਕਪੂਰਥਲਾ ( ਗੌਰਵ ਮੜੀਆ ) ਹਰ ਮਹੀਨਾਵਾਰ ਦੀ ਤਰ੍ਹਾਂ ਇਸ ਮਹੀਨੇ ਵੀ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਦੀ ਮੀਟਿੰਗ ਪ੍ਰੈੱਸ ਕਲੱਬ ਦੇ ਵਿੱਚ ਕੀਤੀ ਗਈ ਜਿਸ ਦੀ ਅਗਵਾਈ ਨੈਸ਼ਨਲ ਪ੍ਰਧਾਨ ਸ਼੍ਰੀ ਕਿਸ਼ੋਰ ਰਾਜਪੁਤ ,ਡਾਇਰੈਕਟਰ ਡਾ. ਐਚ.ਐਸ. ਬਾਵਾ,ਸਰਪ੍ਰਸਤ ਜੇ.ਐਸ. ਸੰਧੂ ਅਤੇ ਸਲਾਹਕਾਰ ਟੀ.ਐਸ. ਚਾਹਲ ਦੀ ਪ੍ਰਧਾਨਗੀ ਹੇਠ ਸਮੂੰਹ ਪਤਰਕਾਰਾ ਨਾਲ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਸਾਰਿਆ ਦੀ ਸਲਾਹ ਅਤੇ ਸਰਬਸਮਤੀ ਨਾਲ ਸਾਹਿਲ ਗੁਪਤਾ ਨੂੰ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.)ਦਾ ਜ਼ਿਲ੍ਹਾ ਪ੍ਰਧਾਨ ਅਤੇ ਐਡਵੋਕੇਟ ਮਨੀਸ਼ ਲੂਥਰਾ ਨੂੰ ਲੀਗਲ ਅਡਵਾਈਜ਼ਰ ਨਿਯੁਕਤ ਕੀਤਾ ਗਿਆ ਇਸ ਦੌਰਾਨ ਨਵਯੁਕਤ ਪ੍ਰਧਾਨ ਸਾਹਿਲ ਗੁਪਤਾ ਨੇ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ ਦੀ ਸਮੂਹ ਟੀਮ ਦਾ ਦਿਲੋਂ ਧੰਨਵਾਦ ਕੀਤਾ
ਅਤੇ ਕਿਹਾ ਕਿ ਦਿੱਤੀ ਹੂਈ ਜਿੰਮੇਵਾਰੀ ਨੂੰ ਓਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਫ਼ੀਲਡ ਦੇ ਵਿੱਚ ਜੇ ਕਿਸੇ ਪਤਰਕਾਰ ਨੂੰ ਕੋਈ ਸਮਸਿਆ ਆਉਂਦੀ ਹੈ ਤੇ ਉਹ ਡਟ ਕੇ ਉਸ ਪਤਰਕਾਰ ਦੇ ਨਾਲ ਖੜੇ ਹੋਣਗੇ ਅਤੇ ਸੱਚ ਤੇ ਹੱਕ ਦੀ ਲੜਾਈ ਲੜਣ ਵਾਲੇ ਪਤਰਕਾਰ ਕਿਸੇ ਭੀ ਤਰੀਕੇ ਦੀ ਵਧੀਕੀ ਨਹੀਂ ਹੋਣ ਦੇਣਗੇ ਇਸ ਤੋਂ ਇਲਾਵਾ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.)ਵਿਚ ਸ਼ਾਮਿਲ ਹੋਏ ਲੀਗਲ ਅਡਵਾਈਜ਼ਰ ਐਡਵੋਕੇਟ ਮਨੀਸ਼ ਲੂਥਰਾ ਨੇ ਕਿਹਾ ਕਿ ਉਹ ਕਿਸੇ ਭੀ ਪਤਰਕਾਰ ਨਾਲ ਵਧੀਕੀ ਨਹੀਂ ਹੋਣ ਦੇਣਗੇ ਅਤੇ ਕੋਈ ਵੀ ਪ੍ਰਸ਼ਾਸ਼ਨ ਅਧਿਕਾਰੀ ਯਾਂ ਫੇਰ ਕੋਈ ਭੀ ਸਿਆਸੀ ਪਾਰਟੀ ਪਤਰਕਾਰਾ ਨਾਲ ਮਾੜਾ ਵਤੀਰਾ ਦਿਖਾਉਂਦੀ ਹੈ ਤੇ ਉਹ ਖੁਦ ਉਸ ਕੇਸ ਨੂੰ ਮਾਣਯੋਗ ਅਦਾਲਤ ਦੇ ਰਹੀ ਉਸ ਪਤਰਕਾਰ ਨੂੰ ਇਨਸਾਫ ਦਵਾਉਣਗੇ ਇਸ ਮੌਕੇ ਪੰਜਾਬ ਦੇ ਪ੍ਰਧਾਨ ਨਵਜੀਤ ਸਿੰਘ ਰਾਜੂ ਅਤੇ ਉਪ-ਪ੍ਰਧਾਨ ਹਰਵੰਤ ਸਿੰਘ ਸਚਦੇਵਾ,ਅਜੇ ਸੱਭਰਵਾਲ,ਬੰਟੀ,ਸਾਗਰ,ਚੰਦਨ,ਮਨਜੋਤ ਸਿੰਘ,ਇੰਦਰਜੀਤ ਚਾਹਲ,ਰੂਬੀ ਧਾਮੀ,ਸ਼ੰਕਰ, ਭੱਟੀ,ਗੁਰਵਿੰਦਰ ਸਿੰਘ ਅਤੇ ਪ੍ਰੈੱਸ ਕਲੱਬ ਦੇ ਹੋਰ ਔਹਦੇਦਾਰ ਭੀ ਮੌਜੂਦ ਸਨ।

