ਕਪੂਰਥਲਾ ( ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲਾ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਖੋਜੇਵਾਲ ਚਰਚ ਵਿਖੇ ਤਿਆਰੀਆਂ ਚਲ ਰਹੀਆਂ ਹਨ ਅਤੇ ਸ਼ਾਨਦਾਰ ਢੰਗ ਨਾਲ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ 25 ਦਿਸੰਬਰ ਨੂੰ ਕ੍ਰਿਸਮਿਸ ਮਨਾਉਣ ਤੋਂ ਪਹਿਲਾ ਇਹਨਾਂ ਖੁਸ਼ੀਆਂ ਦੇ ਅੰਦਰ ਕਪੂਰਥਲਾ ਸ਼ਹਿਰ ਵਾਸੀਆਂ ਨੂੰ ਵਧਾਈ ਸੰਦੇਸ਼ ਦਿੱਤਾ ਜਾਵੇਗਾ ਤੇ ਇੱਕ ਬਹੁਤ ਹੀ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਜਾਵੇਗੀ ਜਿਸ ਦੀ ਤਰੀਕ 18 ਦਸੰਬਰ ਦਿਨ ਵੀਰਵਾਰ ਤੈਅ ਕੀਤੀ ਗਈ ਹੈ ਇਹ ਸ਼ੋਭਾ ਯਾਤਰਾ ਪਿੰਡ ਖੋਜੇਵਾਲ ਤੋਂ ਸ਼ੁਰੂ ਹੋ ਕੇ ਡੀਸੀ ਚੌਂਕ, ਕਪੂਰਥਲਾ ਬੱਸ ਸਟੈਂਡ, ਭਗਤ ਸਿੰਘ ਚੌਂਕ, ਜਲੋ ਖਾਨਾ, ਸ਼ਾਲੀਮਾਰ ਬਾਗ ਤੋਂ ਡੀਸੀ ਚੌਂਕ ਹੁੰਦੀ ਹੋਈ ਸਮਾਪਤ ਹੋਵੇਗੀ।
ਵੱਖ ਵੱਖ ਚਰਚਾਂ ਵੱਲੋਂ ਖਾਸ ਜਿੰਮੇਵਾਰੀਆਂ ਨਿਭਾਈਆਂ ਜਾਣਗੀਆਂ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਵੇਗਾ। ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਜਾਉਂਗੇ ਇਸ ਮੌਕੇ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਬਲਦੇਵ ਮਸੀਹ,ਪ੍ਰਧਾਨ ਵਿਲੀਅਮ ਬਿੱਟੂ, ਪਾਸਟਰ ਜੌਲੀ ਮਸੀਹ, ਪਾਸਟਰ ਬਲਵਿੰਦਰ ਕੁਮਾਰ, ਪਾਸਟਰ ਪ੍ਰਦੀਪ, ਪਾਸਟਰ ਮੈਨੂਅਲ, ਪਾਸਟਰ ਸਲੀਮ, ਪਾਸਟਰ ਪਰਮਜੀਤ, ਪਾਸਟਰ ਜਰਨੈਲ ਸਿੰਘ, ਪਾਸਟਰ ਰਜੀਵ ਪਾਸਟਰ ਬਲਵੀਰ ਧੰਮ ਪਾਸਟਰ ਅਮਰਜੀਤ ਪਾਸਟਰ ਕਰਤਾਰ ਪਾਸਟਰ ਵਿਜੇ ਪਾਸਟਰ ਸੁਖਵਿੰਦਰ ਪਾਸਟਰ ਮਹਿੰਦਰ ਪਾਸਟਰ ਮੱਤੀ ਪਾਸਟਰ ਮਹਿੰਦਰ ਪਾਲ ਪਾਸਟਰ ਜੋਰਜ ਪਾਸਟਰ ਜਸਵਿੰਦਰ ਸਿੰਘ ਚੇਅਰਮੈਨ ਸਟੀਫਨ ਹੰਸ ਪ੍ਰਧਾਨ ਮਲਕੀਤ ਮਸੀਹ ਯੂਥ ਲੀਡਰ ਕਪੂਰਥਲਾ ਰਾਜਵਿੰਦਰ ਝੰਡ ਪ੍ਰਧਾਨ ਸੁਖਦੇਵ ਪਹਾੜੀਪੁਰ ਸੈਕਟਰੀ ਕਰਮਜੀਤ ਦਾਊਦ ਸੈਨਾ ਪ੍ਰਧਾਨ ਜਸਵਿੰਦਰ ਬਿੱਟਾ ਪ੍ਰਧਾਨ ਰਕੇਸ਼ ਮਹਿਤਪੁਰ ਪਾਸਟਰ ਸੋਨੂ ਮਹਿਤਾਬਪੁਰ ਪਾਸਟਰ ਕੁਲਦੀਪ ਹਮੀਰਾ ਪਾਸਟ ਸੋਹਣ ਲਾਲ ਪਾਸਟਰ ਮਹਿੰਦਰ ਪਾਲ ਤੇ ਯੂਥ ਦੇ ਬਹੁਤ ਸਾਰੇ ਨੌਜਵਾਨ ਤੇ ਲੀਡਰ ਸਹਿਬਾਨ ਇਸ ਮੀਟਿੰਗ ਦੇ ਵਿੱਚ ਪਹੁੰਚੇ 18 ਤਰੀਕ ਨੂੰ ਸਾਰੇ ਸ਼ਹਿਰ ਵਿੱਚ ਸ਼ਾਂਤੀ ਦਾ ਸੰਦੇਸ਼ ਵੱਖ-ਵੱਖ ਪਾਸਟਰ ਸਾਹਿਬ ਵਾਲਾਂ ਵੱਲੋਂ ਦਿੱਤਾ ਜਾਵੇਗਾ।

