ਕਰਤਾਰਪੁਰ 26 ਅਕਤੂਬਰ ( ਜਸਵੰਤ ਵਰਮਾ ) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਥੰਮ ਜੀ ਸਾਹਿਬ ਤੋ 24 ਅਕਤੂਬਰ ਤੋਂ 5 ਨਵੰਬਰ ਤੱਕ ਅੰਮ੍ਰਿਤ ਵੇਲੇ 4:30 ਵਜੇ ਪ੍ਰਭਾਤ ਫੇਰੀਆਂ ਕਢੀਆਂ ਜਾ ਰਹੀਆ ਹਨ I ਜਿਸ ਦੇ ਸੰਬੰਧ ਵਿਚ ਸੰਗਤਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ I
ਇਸ ਮੌਕੇ ਸਮੂਹ ਸੰਗਤਾਂ ਗੁਰਦੁਆਰਾ ਚੁੱਬਚਾ ਸਾਹਿਬ ਅਤੇ ਬਲਜੀਤ ਸਿੰਘ ਸ਼ਿਵਪੁਰੀ ਮੁਹੱਲਾ ਦੇ ਗ੍ਰਹਿ ਵਿਖੇ ਕੀਤੇ ਗਏ ਜਿਸ ਵਿਚ ਕੀਰਤਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਗਈ ਰੋਜ਼ਾਨਾ ਸਮਗਾਮਾਂ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰੋ I ਪਰਿਵਾਰਾਂ ਵਲੋਂ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ I
ਇਸ ਮੌਕੇ ਸੰਗਤਾਂ ਵਿਚ ਮੈਨੇਜਰ ਜਸਵਿੰਦਰ ਸਿੰਘ, ਹੈਡ ਗ੍ਰੰਥੀ ਭਾਈ ਜਗਦੀਪ ਸਿੰਘ, ਇੰਚਾਰਜ ਮਨਜੀਤ ਸਿੰਘ, ਮਾਸਟਰ ਅਮਰੀਕ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਚਰਨਜੀਤ ਸਿੰਘ ਨਾਗੀ, ਓਂਕਾਰ ਸਿੰਘ ਵਿਲੱਖੁ, ਪ੍ਰਿਤਪਾਲ ਸਿੰਘ ਛਾਬੜਾ, ਹਰਵਿੰਦਰ ਸਿੰਘ ਰਿੰਕੂ, ਜਗਜੀਤ ਸਿੰਘ ਛਾਬੜਾ, ਰਸ਼ਪਾਲ ਸਿੰਘ, ਅਮਰਜੀਤ ਸਿੰਘ ਸੰਜੂ, ਜਗਤਾਰ ਸਿੰਘ, ਹਰਜੀਤ ਸਿੰਘ, ਕਸ਼ਮੀਰ ਸਿੰਘ, ਬਲਬੀਰ ਸਿੰਘ ਭੁੱਲਰ, ਤਨਵੀਰ ਸਿੰਘ, ਜਸਮੀਤ ਸਿੰਘ, ਗੁਰਪ੍ਰੀਤ ਸਿੰਘ, ਨਵਲ ਪ੍ਰੀਤ ਸਿੰਘ, ਸੁਰਜੀਤ ਸਿੰਘ, ਤਲਵਿੰਦਰ ਸਿੰਘ, ਜਰਮਨ ਸਿੰਘ, ਬੀਬੀ ਰਜਿੰਦਰ ਕੌਰ, ਬੀਬੀ ਬਿੰਦਰ ਕੌਰ, ਬੀਬੀ ਹਰਬੰਸ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਜਗਰੂਪ ਕੌਰ, ਬੀਬੀ ਕਮਲਜੀਤ ਕੌਰ, ਹਰਮਨ ਕੌਰ ਹੋਰ ਵੀ ਬਹੁਤ ਗਿਣਤੀ ਵਿਚ ਸੰਗਤਾਂ ਮੌਜੂਦ ਸਨ I

