ਕਰਤਾਰਪੁਰ 1 ਅਕਤੂਬਰ (ਜਸਵੰਤ ਵਰਮਾ )ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਐਨ.ਸੀ. ਸੀ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਦੇਖ- ਰੇਖ ਵਿੱਚ 21 ਪੰਜਾਬ ਬਟਾਲੀਅਨ ਐਨ. ਸੀ.ਸੀ ਕਪੂਰਥਲਾ ਦੇ ਸੀ.ਓ ਆਰ. ਕੇ. ਚੌਹਾਨ ਦੀ ਅਗਵਾਈ ਵਿੱਚ ‘ਸਵੱਛਤਾ ਦਿਵਸ’ ਮਨਾਇਆ ਗਿਆ। ਐਨ. ਸੀ. ਸੀ ਕੈਡਿਟ ਵੱਲੋਂ ਕਾਲਜ ਵਿੱਚ ਸਫਾਈ ਅਭਿਆਨ ਚਲਾਇਆ ਗਿਆ ।
ਉਨ੍ਹਾਂ ਕਾਲਜ ਦੇ ਚੋਗਿਰਦੇ ਨੂੰ ਹਰਾ- ਭਰਾ ਰੱਖਣ ਦਾ ਸੰਕਲਪ ਲਿਆ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਐਨ. ਸੀ. ਸੀ ਕੈਡਿਟ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪ੍ਰੋਫੈਸਰ ਤੇ ਲੈਫ਼ਟੀਨੈਟ ਦਲਜੀਤ ਸਿੰਘ ਕਾਲਜ ਦੇ ਐਨ. ਸੀ. ਸੀ ਵਿੰਗ ਰਾਹੀ ਵਾਤਾਵਰਨ ਪ੍ਰਤਿ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਹਨ। ਸਾਫ਼- ਸੁਥਰਾ ਵਾਤਾਵਰਨ ਦੇਸ਼ ਦੇ ਹਰ ਨਾਗਰਿਕ ਨੂੰ ਨਰੋਈ ਜ਼ਿੰਦਗੀ ਪ੍ਰਦਾਨ ਕਰਦਾ ਹੈ। ਜਿਸ ਨਾਲ ਦੇਸ਼ ਤਰੱਕੀ ਦੇ ਰਾਹ ਤੇ ਅੱਗੇ ਵੱਧਣ ਵਿੱਚ ਸਹਾਈ ਹੁੰਦਾ ਹੈ।
ਕਾਲਜ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਅਭਿਆਨ ਦਾ ਜ਼ਰੂਰ ਹਿੱਸਾ ਬਨਣਾ ਚਾਹੀਦਾ ਹੈ ਤਾਂ ਜਿਸ ਨਾਲ ਦੇਸ਼ ਤੇ ਸਮਾਜ ਵਿੱਚ ਚੰਗਾ ਸੰਦੇਸ਼ ਜਾ ਸਕੇ। ਇਸ ਮੌਕੇ ਪ੍ਰੋ. ਏਕਤਾ,ਪ੍ਰੋ. ਕੁਲਵਿੰਦਰ ਕੌਰ ਆਦਿ ਮੌਜੂਦ ਸਨ।